ਗੁਰਦੀਪ ਭੱਲੜੀ, ਨੰਗਲ

ਅੱਜ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਚ ਪੰਜਾਬ ਨੇਵਲ ਯੂਨਿਟ ਐੱਨਸੀਸੀ ਦੇ ਨੇਵਲ ਵਿੰਗ ਦੇ ਕੈਡਿਟਾਂ ਨੇ ਨੇਵਲ ਯੂਨਿਟ ਦੇ ਕਮਾਂਡਰ ਕੈਪਟਨ ਸਰਬਜੀਤ ਸਿੰਘ ਸੈਣੀ ਦੀ ਅਗਵਾਈ 'ਚ ਐੱਨਸੀਸੀ ਦਿਵਸ ਉਤਸ਼ਾਹ ਨਾਲ ਮਨਾਇਆ। ਐੱਨਸੀਸੀ ਦੇ ਪਹਿਲੇ ਇੰਚਾਰਜ ਅਫਸਰ ਹਰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਪਹਿਲੇ ਸਾਲ ਦੇ ਐੱਨਸੀਸੀ ਦੇ ਪੱਚੀ ਕੈਡਿਟਾਂ ਨੇ ਇਸ ਵਿਚ ਭਾਗ ਲਿਆ। ਐੱਨਸੀਸੀ ਇੰਚਾਰਜ ਹਰਦੀਪ ਕੌਰ ਨੇ ਕੈਡਿਟਾਂ ਨੂੰ ਐੱਨਸੀਸੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 15 ਜੁਲਾਈ 1948 ਨੂੰ ਰੱਖਿਆ ਮੰਤਰਾਲੇ ਨੇ ਨੈਸ਼ਨਲ ਕੈਡਿਟ ਕੋਰ ਨੂੰ ਪਾਸ ਕਰ ਦਿੱਤਾ ਸੀ ਤੇ 16 ਜੁਲਾਈ 1948 ਤੋਂ ਐੱਨਸੀਸੀ ਦੀ ਹੋਂਦ ਵਿਚ ਆ ਗਈ ਸੀ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਕੁਲਜੀਤ ਕੌਰ ਸੈਣੀ ਨੇ ਕੈਨੇਡਾ ਨੂੰ ਐੱਨਸੀਸੀ ਦਿਵਸ ਦੇ ਖਾਸ ਮੌਕੇ 'ਤੇ ਵਧਾਈ ਦਿੱਤੀ ਤੇ ਕਵਿਤਾ ਨੂੰ ਐੱਨਸੀਸੀ ਦੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਕਿਰਨ ਗੁਪਤਾ, ਗੁਰਪ੍ਰਰੀਤ ਕੌਰ ਤੇ ਸੁਮਨ ਰਾਣੀ ਵੀ ਹਾਜ਼ਰ ਸਨ।