ਜੋਲੀ ਸੂਦ, ਮੋਰਿੰਡਾ : ਗੁਰਦੁਆਰਾ ਸਤਿਕਰਤਾਰ ਸਾਹਿਬ ਪਿੰਡ ਕਲਾਰਾਂ ਵਿਖੇ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਮਾਜਰੇ ਵਾਲਿਆਂ ਦੀ ਯਾਦ 'ਚ 21ਵਾਂ ਸੰਤ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਥ ਦੇ ਪ੍ਸਿੱਧ ਰਾਗੀ,ਢਾਡੀ ਅਤੇ ਕੀਰਤਨੀ ਜਥਿਆਂ ਵੱਲਂੋ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਸਬੰਧੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਪ੍ਧਾਨ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ। ਉਪਰੰਤ ਗੁਰਮਤਿ ਸਮਾਗਮ ਦੌਰਾਨ ਬਾਬਾ ਦਲਵੀਰ ਸਿੰਘ ਲਖਮੀਪੁਰ ਵਾਲੇ, ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਭਾਈ ਸੁਖਬੀਰ ਸਿੰਘ ਕੰਧੋਲੇ ਵਾਲੇ, ਭਾਈ ਪਰਮਿੰਦਰ ਸਿੰਘ ਸੰਧੂਆਂ, ਬੀਬੀ ਮੁਖਤਿਆਰ ਕੌਰ ਰੌਣੀ ਖੁਰਦ ਵਾਲੇ, ਬੀਬੀ ਅਮਨਦੀਪ ਕੌਰ ਸ੍ਰੀ ਚਮਕੌਰ ਸਾਹਿਬ, ਬੀਬੀ ਮਨਜੀਤ ਕੌਰ ਪਟਿਆਲਾ ਵਾਲੇ, ਬਾਬਾ ਸਰੂਪ ਸਿੰਘ ਕੰਿਢਆਲਾ ਵਾਲੇ, ਬਾਬਾ ਗੁਰਮੀਤ ਸਿੰਘ ਕਾਂਝਲਾ ਵਾਲੇ, ਬਾਬਾ ਪ੍ੇਮ ਸਿੰਘ ਜੰਡ ਸਾਹਿਬ ਵਾਲੇ, ਬਾਬਾ ਨਛੱਤਰ ਸਿੰਘ ਝਾਮਪੁਰ ਵਾਲੇ ,ਬਾਬਾ ਜਸਵੰਤ ਸਿੰਘ ਨਾਨਹੇੜੀ ਵਾਲੇ ਆਦਿ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਪਖੰਡਵਾਦ ਤੇ ਦੇਹਗੁਰੂਆਂ ਨੂੰ ਛੱਡ ਸ੍ਰੀ ਗੁਰੂ ਗ੍ੰਥ ਸਾਹਿਬ 'ਚ ਦਰਜ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਤ ਬਾਬਾ ਅਮਰ ਸਿੰਘ ਜੀ ਭੈਰੋਮਾਜਰੇ ਵਾਲੇ ਅਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਸੰਗਤਾਂ ਨੂੰ ਸਾਦਾ ਜੀਵਨ ਬਤੀਤ ਕਰਨ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ੇਰਿਤ ਕੀਤਾ। ਇਸ ਮੌਕੇ ਸਰਪੰਚ ਬੰਤ ਸਿੰਘ ਕਲਾਰਾਂ, ਸਾਬਕਾ ਸਰਪੰਚ ਤਜਿੰਦਰ ਸਿੰਘ ਬਿੱਲੂ, ਸੱਜਣ ਸਿੰਘ, ਹਰਸਿਮਰਨਜੀਤ ਸਿੰਘ ਪ੍ਧਾਨ ਸੰਤ ਬਾਬਾ ਕਰਤਾਰ ਸਿੰਘ ਯੂਥ ਕਲੱਬ ਕਲਾਰਾਂ, ਮਲਕੀਅਤ ਸਿੰਘ ਚੱਕਲਾਂ ਤੋ ਇਲਾਵਾ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਸਮੂਹ ਮੈਂਬਰ, ਪਿੰਡ ਤੇ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।

ਦਸਤਾਰਬੰਦੀ ਮੁਕਾਬਲੇ ਵੀ ਕਰਵਾਏ-

ਗੁਰਦੁਆਰਾ ਸਤਿਕਰਤਾਰ ਸਾਹਿਬ ਪਿੰਡ ਕਲਾਰਾਂ ਵਿਖੇ ਸੰਤ ਸਮਾਗਮ ਦੌਰਾਨ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ 5 ਸਾਲ ਤੋ 20 ਸਾਲ ਤਕ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ, ਜਿਸ 'ਚ ਯੁਵਰਾਜ ਸਿੰਘ ਅਰਨੌਲੀ ਨੇ ਪਹਿਲਾ, ਦਮਨਪ੍ਰੀਤ ਸਿੰਘ ਕਲਾਰਾਂ ਤੇ ਸ਼ਹਿਜਪ੍ਰੀਤ ਸਿੰਘ ਅਰਨੌਲੀ ਨੇ ਦੂਸਰਾ ਜਦਕਿ ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਪਰਗਟਜੀਤ ਸਿੰਘ, ਹਰਸ਼ਦੀਪ ਸਿੰਘ, ਕਮਲਪ੍ਰੀਤ ਸਿੰਘ, ਭਵਜੋਤ ਸਿੰਘ ਕਲਾਰਾਂ ਨੇ ਤੀਸਰਾ ਸਥਾਨ ਪ੍ਾਪਤ ਕੀਤਾ, ਪ੍ਬੰਧਕਾਂ ਵੱਲਂੋ ਜੇਤੂਆਂ ਅਤੇ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਮੈਡਲ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।