ਅਭੀ ਰਾਣਾ, ਨੰਗਲ

ਬਰਸਾਤ ਦੇ ਮੌਸਮ 'ਚ ਲਗਾਤਾਰ ਪੈ ਰਹੇ ਮੀਂਹ ਨੇ ਇਲਾਕੇ ਦੀਆਂ ਗਲੀਆਂ ਦੇ ਨਾਲ ਨਾਲ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਕਰ ਦਿੱਤੀ ਹੈ। ਗਲੀਆਂ 'ਚ ਪੇਵਰ ਧੱਸ ਚੁੱਕੇ ਹਨ ਤੇ ਸੜਕਾਂ 'ਤੇ ਥਾਂ-ਥਾਂ ਪਏ ਖੱਡਿਆਂ 'ਚ ਗੰਦਾ ਪਾਣੀ ਖੜ੍ਹ ਰਿਹਾ ਹੈ। ਫਲਾਈਓਵਰ ਦੇ ਨਜ਼ਦੀਕ ਤਾਂ ਸੜਕ ਦਾ ਬਹੁਤ ਬੁਰਾ ਹਾਲ ਹੈ। ਹਾਲਾਂਕਿ ਨਗਰ ਕੌਂਸਲ ਨੰਗਲ ਵੱਲੋਂ ਵੀ ਲਗਾਤਾਰ ਕਦੇ ਸਟੋਨ ਡਸਟ ਪਾ ਕੇ ਤੇ ਕਦੇ ਮਲਵਾ ਸੁੱਟ ਕੇ ਸੜਕ 'ਚ ਪਏ ਖੱਡਿਆਂ ਨੂੰ ਭਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਹ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਨੰਗਲ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਸਪੀਕਰ ਰਾਣਾ ਕੇਪੀ ਸਿੰਘ ਦੇ ਹੁਕਮਾਂ ਅਤੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਸੜਕਾਂ 'ਚ ਪਏ ਖੱਡਿਆਂ ਨੂੰ ਲਗਾਤਾਰ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਸੜਕ ਨੂੰ ਠੀਕ ਕਰਵਾਉਣਾ ਉਂਝ ਤਾਂ ਨੈਸ਼ਨਲ ਹਾਈਵੇ ਦੀ ਜਿੰਮੇਦਾਰੀ ਪਰ ਉਹ ਆਪਣੀ ਜਿੰਮੇਦਾਰੀ ਤੋਂ ਭੱਜਦੇ ਸਾਫ ਨਜ਼ਰ ਆ ਰਹੇ ਹਨ। ਸਾਹਨੀ ਨੇ ਕਿਹਾ ਕਿ ਅਸੀਂ ਰਾਹਗੀਰਾਂ ਤੇ ਸਥਾਨਕ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣਾ ਦਵਾਂਗੇ। ਹਾਲੇ ਤਾਂ ਮਲਵਾ ਪੁਆ ਕੇ ਤੇ ਮਲਵੇ ਨੂੰ ਜੇਸੀਬੀ ਮਸ਼ੀਨ ਨਾਲ ਸੜਕ 'ਤੇ ਪੱਕਾ ਕਰਕੇ ਵਿਛਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਉਪਰ ਪਿ੍ਰਮਿਕਸ ਵਿਛਾਇਆ ਜਾਵੇਗਾ ਤੇ ਬਰਸਾਤ ਖਤਮ ਹੋਣ ਤੋਂ ਬਾਅਦ ਇਨ੍ਹਾਂ ਸੜਕਾਂ ਨੂੰ ਢੁੱਕਵਾਂ ਹੱਲ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।