ਪਰਮਜੀਤ ਕੌਰ, ਚਮਕੌਰ ਸਾਹਿਬ : 'ਮਾਂ ਬੋਲੀ ਤੋਂ ਬਾਅਦ ਰਾਸ਼ਟਰ ਭਾਸ਼ਾ ਦੀ ਆਪਣੀ ਅਹਿਮੀਅਤ ਹੈ, ਇੱਕ ਸਮੁੱਚੇ ਰਾਸ਼ਟਰ ਨੂੰ ਇੱਕ ਮਾਲਾ 'ਚ ਪਰੋਣ ਦਾ ਕੰਮ ਕਰਦੀ ਹੈ, ਇਸ ਲਈ ਵਿਦਿਆਰਥੀਆਂ ਨੂੰ ਹਿੰਦੀ ਦਾ ਵੀ ਪੂਰਾ ਗਿਆਨ ਹਾਸਲ ਕਰਨਾ ਚਾਹੀਦਾ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਮਨਾਏ ਹਿੰਦੀ ਦਿਵਸ ਮੌਕੇ ਪਿ੍ਰੰਸੀਪਲ ਇੰਦਰਜੀਤ ਕੌਰ ਨੇ ਕੀਤਾ। ਸਕੂਲ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਦੀ ਸਭਾ ਦੌਰਾਨ ਹਿੰਦੀ ਅਧਿਆਪਕਾ ਰੋਜ਼ੀ ਰਾਣੀ ਦੀ ਪਹਿਲਕਦਮੀ ਸਦਕਾ ਹਿੰਦੀ ਦੇ ਭਾਸ਼ਣ, ਚਾਰਟ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਸਿਮਰਨਜੀਤ ਕੌਰ, ਹਰਪ੍ਰਰੀਤ ਕੌਰ, ਦਲਵੀਰ ਸਿੰਘ, ਲਵਜੋਤ ਕੌਰ ਅਤੇ ਮਹਿਕਪ੍ਰਰੀਤ ਕੌਰ ਆਦਿ ਵਿਦਿਆਰਥੀਆਂ ਨੇ ਭਾਗ ਲਿਆ। ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹਿੰਦੀ ਅਧਿਆਪਕਾ ਰੋਜ਼ੀ ਰਾਣੀ ਨੇ ਹਿੰਦੀ ਦਿਵਸ ਬਾਰੇ ਵਿਸਥਾਰ 'ਚ ਜਾਣਕਾਰੀ ਵੀ ਦਿੱਤੀ। ਇਸ ਮੌਕੇ ਲੈਕਚਰਾਰ ਕਰਮਜੀਤ ਕੌਰ, ਮਧੂ ਬਾਲਾ, ਬਲਵਿੰਦਰ ਕੌਰ, ਦਵਿੰਦਰ ਸਿੰਘ ਮਕੜੌਨਾ, ਹਰਮੇਸ਼ ਕੌਰ, ਜਸਵਿੰਦਰ ਕੌਰ, ਰਿਤੂ ਦੁੱਗਲ, ਸੁਖਦੇਵ ਸਿੰਘ, ਦਵਿੰਦਰਪਾਲ ਸਿੰਘ, ਹਰਿੰਦਰ ਕੁਮਾਰ, ਰਵਿੰਦਰ ਕੁਮਾਰ ਅਤੇ ਗੁਰਬਾਜ਼ ਸਿੰਘ ਆਦਿ ਹਾਜ਼ਰ ਸਨ।