ਜੋਲੀ ਸੂਦ, ਮੋਰਿੰਡਾ

ਸ਼ਹਿਰ ਦੇ ਕੌਸਲਰਾਂ ਦਾ ਵਫਦ ਪ੍ਰਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੇ ਨਾਮ 'ਤੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣ ਸਬੰਧੀ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਨੂੰ ਇਸ 'ਚ ਦਖਲ ਦੇਣ ਦੀ ਅਪੀਲ ਕੀਤੀ। ਇਸ ਸਬੰਧੀ ਕਾਂਗਰਸੀ ਕੌਸਲਰ ਸੁਖਵਿੰਦਰ ਸਿੰਘ ਕਾਕਾ, ਕੌਸਲਰ ਹਰਜੀਤ ਸਿੰਘ ਸੋਢੀ, ਕੌਂਸਲਰ ਰਾਜਪ੍ਰਰੀਤ ਸਿੰਘ ਰਾਜੀ ਸਹਿਤ ਸੰਦੀਪ ਕੁਮਾਰ ਸੋਨੂੰ ਅਤੇ ਸੰਗਤ ਸਿੰਘ ਭਾਮੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਿੱਤੇ ਮੰਗ ਪੱਤਰ ਵਿਚ ਦੱਸਿਆ ਕਿ ਪਿਛਲੇ ਕਰੀਬ 2 ਸਾਲ ਤੋ ਕੋਵਿਡ 19 ਦੇ ਚਲਦਿਆਂ ਸਰਕਾਰ ਵੱਲੋਂ ਪ੍ਰਰਾਈਵੇਟ ਸਕੂਲਾਂ ਨੂੰ ਬੱਚਿਆਂ ਤੋਂ ਕੁਲ ਫੀਸ ਦੇ ਮੁਕਾਬਲੇ 60 ਫੀਸਦੀ ਫੀਸ ਲੈਣ ਲਈ ਕਿਹਾ ਗਿਆ ਸੀ ਪਰ ਪ੍ਰਰਾਈਵੇਟ ਸਕੂਲ ਬੱਚਿਆਂ ਤੋਂ 2-2 ਮਹੀਨੇ ਦੀ ਫੀਸ ਵਸੂਲ ਕਰ ਰਹੇ ਹਨ ਜਦਕਿ ਬੱਚਿਆਂ ਨੂੰ ਪੜ੍ਹਾਈ ਸਿਰਫ ਮੋਬਾਈਲਾਂ 'ਤੇ ਆਨਲਾਈਨ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਚਲਦਿਆਂ ਪਹਿਲਾਂ ਨੂੰ ਕਾਰੋਬਾਰ ਠੱਪ ਪਏ ਹਨ ਉਪਰਂੋ ਪ੍ਰਰਾਈਵੇਟ ਸਕੂਲਾਂ ਵਾਲੇ ਬੱਚਿਆਂ ਤੋ ਫੀਸਾਂ ਲਈ ਜ਼ੋਰ ਪਾ ਰਹੇ ਹਨ ਜੋ ਗਲਤ ਹੈ, ਉਨ੍ਹਾਂ ਇਲਾਕੇ ਦੇ ਸਮੂਹ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਰਾਈਵੇਟ ਸਕੂਲਾਂ ਵੱਲੋ ਫੀਸਾਂ 'ਤੇ ਨਾਮ 'ਤੇ ਕੀਤੀ ਜਾ ਰਹੀ ਲੁੱਟ ਬੰਦ ਕਰਵਾਈ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮੂਹ ਕੌਸਲਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪੁੱਜਦਾ ਕਰਕੇ ਇਸ ਮੰਗ ਨੂੰ ਪੂਰਾ ਕਰਵਾਉਣ ਦੇ ਪੂਰਨ ਯਤਨ ਕਰਨਗੇ।