ਸਟਾਫ ਰਿਪੋਰਟਰ, ਰੂਪਨਗਰ : ਇਨਰਵ੍ਹੀਲ ਕਲੱਬ ਰੂਪਨਗਰ ਵੱਲੋਂ ਅੱਜ ਇੱਥੇ ਸੈਣੀ ਭਵਨ ਵਿਖੇ ਬਿਊਟੀਸ਼ੀਅਨ ਦਾ ਕੋਰਸ ਕਰ ਰਹੀਆਂ ਸਿੱਖਿਆਰਥਣਾਂ ਦਾ ਕਲੱਬ ਦੀ ਪ੍ਰਧਾਨ ਵਿਨੀਤਾ ਗੁਪਤਾ ਦੀ ਪ੍ਰਧਾਨਗੀ ਹੇਠ ਮਹਿੰਦੀ ਲਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬਿਊਟੀਸ਼ੀਅਨ ਅਧਿਆਪਿਕਾ ਅੰਜੂ ਦੀ ਅਗਵਾਈ ਵਿਚ 18 ਸਿੱਖਿਆਰਥਣਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਕਲੱਬ ਵੱਲੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ ਸਿੱਖਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਚੌਥੇ ਸਥਾਨ 'ਤੇ ਆਈਆਂ ਦੋ ਸਿੱਖਿਆਰਥਣਾਂ ਨੂੰ ਵੀ ਕਨਸੋਲੇਸ਼ਨ ਇਨਾਮ ਦਿੱਤੇ ਗਏ। ਮਹਿੰਦੀ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਮਨਪ੍ਰਰੀਤ ਕੌਰ, ਦੂਜੇ 'ਤੇ ਸੁਮਨ ਦੇਵੀ, ਤੀਜੇ 'ਤੇ ਅਮਨਜੌਤ, ਚੌਥੇ ਸਥਾਨ 'ਤੇ ਸੋਨੀਆ ਅਤੇ ਮਨਜੀਤ ਰਹੀਆਂ। ਇਸ ਮੌਕੇ ਇਨਰਵ੍ਹੀਲ ਕਲੱਬ ਦੀ ਸਕੱਤਰ ਆਸ਼ਿਮਾ ਅਗਰਵਾਲ, ਅਹੁਦੇਦਾਰ ਕਿਰਨ ਤਿ੍ਪਾਠੀ, ਕੁਲਵਿੰਦਰ ਕੌਰ, ਨੀਲਮ ਵਿੱਜ ਅਤੇ ਸੈਣੀ ਭਵਨ ਦੀ ਟਰੱਸਟੀ ਡਾ. ਜਸਵੰਤ ਕੌਰ ਸੈਣੀ ਵੀ ਹਾਜ਼ਰ ਸਨ।

ਫੋਟੋ:-09ਆਰਪੀਆਰ 210ਪੀ