ਪੱਤਰ ਪ੍ਰਰੇਰਕ, ਰੂਪਨਗਰ : ਕੁਦਰਤ ਕੇ ਸਭ ਬੰਦੇ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀ ਟੀਮ ਨੇ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਉਦਯੋਗ ਤੇ ਵਣਜ ਵਿਭਾਗ ਨਾਲ ਮੁਲਾਕਾਤ ਕੀਤੀ। ਵਿੱਕੀ ਧੀਮਾਨ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਇਲਾਕੇ ਦੇ ਬਹੁਤ ਪੁਰਾਣੇ ਰੇਲਵੇ ਸਟੇਸ਼ਨ ਘਨੌਲੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਮੰਗ ਪੱਤਰ ਦਿੱਤਾ। ਇਲਾਕੇ ਦੇ 50 ਪਿੰਡਾਂ ਦੇ ਸਰਪੰਚਾਂ ਦੇ ਸਮਰਥਨ ਨਾਲ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ। ਵਿੱਕੀ ਧੀਮਾਨ ਨੇ ਦੱਸਿਆ ਕੇ ਕਾਫੀ ਲੰਬੇ ਸਮੇਂ ਤੋਂ ਸਾਡੀ ਟੀਮ ਘਨੌਲੀ ਰੇਲਵੇ ਸਟੇਸ਼ਨ ਲਈ ਸੰਘਰਸ਼ ਕਰ ਰਹੀ ਹੈ। ਸਟੇਸ਼ਨ ਦੀਆਂ ਮੁੱਖ ਮੰਗਾਂ ਘਨੌਲੀ ਰੇਲਵੇ ਪਲੇਟਫਾਰਮ ਨੂੰ ਉੱਚਾ ਚੁੱਕਣ ਦੀ ਰੱਖੀ ਗਈ, ਕਿਉਂਕਿ ਇਥੇ ਅਕਸਰ ਰੇਲ ਹਾਦਸੇ ਵਾਪਰਦੇ ਰਹਿੰਦੇ ਹਨ, ਦੂਜੀ ਮੰਗ ਲੋਕਲ ਟ੍ਰੇਨਾਂ ਵਿਚ ਅਤੇ ਘਨੌਲੀ ਸਟੇਸ਼ਨ 'ਤੇ ਪਖਾਨਿਆਂ ਦੀ ਸਹੂਲਤ ਦਿੱਤੀ ਜਾਵੇ, ਦਿੱਲੀ ਤੇ ਅੰਮਿ੍ਤਸਰ ਵਾਲੀਆਂ ਟ੍ਰੇਨਾਂ ਦਾ ਸਟੋਪੇਜ਼ ਘਨੌਲੀ ਸਟੇਸ਼ਨ 'ਤੇ ਕਰਨ, ਘਨੌਲੀ ਰੇਲਵੇ ਸਟੇਸ਼ਨ 'ਤੇ ਰਿਜ਼ਰਵੇਸ਼ਨ ਸੈਂਟਰ ਬਣਾਉਣ ਦੀ ਵੀ ਮੰਗ ਕੀਤੀ। ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਹਿਮਾਚਲ ਦੇ ਲੋਕ ਵੀ ਘਨੌਲੀ ਸਟੇਸ਼ਨ ਤੋਂ ਆਉਣਾ ਜਾਣਾ ਕਰਦੇ ਹਨ। ਇਸ ਮੌਕੇ ਕੇਂਦਰੀ ਮੰਤਰੀ ਨੇ ਕੁਦਰਤ ਕੇ ਸਭ ਬੰਦੇ ਟੀਮ ਨੂੰ ਭਰੋਸਾ ਦਿੱਤਾ ਕਿ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਕੁਦਰਤ ਕੇ ਸਭ ਬੰਦੇ ਟੀਮ ਦੇ ਸਰਪ੍ਰਸਤ ਕੁਲਦੀਪ ਸਿੰਘ, ਹਰਪ੍ਰਰੀਤ ਸਿੰਘ ਕਾਹਲੋਂ, ਸਰਬਜੀਤ ਸਿੰਘ ਹੁੰਦਲ ਆਦਿ ਮੌਜੂਦ ਸਨ।