ਸਟਾਫ ਰਿਪੋਰਟਰ, ਰੂਪਨਗਰ : ਸਿਵਲ ਸਰਜਨ ਐਚਐਨ ਸ਼ਰਮਾ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਆਨੰਦ ਘਈ ਐਸਐਮਓ ਇੰਚਾਰਜ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਲੱਮ ਏਰੀਆ ਲੋਧੀਪੁਰ ਵਿਖੇ ਕੈਂਪ ਲਾਇਆ ਗਿਆ, ਜਿਸ ਵਿੱਚ ਬੀਪੀ, ਸ਼ੂਗਰ ਅਤੇ ਟੀਬੀ ਦੀ ਬਿਮਾਰੀ ਬਾਰੇ ਸਲੱਮ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦਾ ਸ਼ੂਗਰ ਟੈਸਟ ਬਿਲਕੁਲ ਮੁਫ਼ਤ ਕੀਤਾ ਗਿਆ। ਇਸ ਮੌਕੇ ਡਾ. ਅਨੰਦ ਘਈ ਨੇ ਸਲੱਮ ਦੇ ਲੋਕਾਂ ਨੂੰ ਕੈਂਸਰ ਸ਼ੂਗਰ ਬੀਪੀ ਆਦਿ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੁੱਗੀ ਝੌਂਪੜੀ ਦੇ ਲੋਕਾਂ ਨੂੰ ਸਰਕਾਰ ਦੁਆਰਾ ਲਗਾਏ ਜਾ ਰਹੇ ਅਜਿਹੇ ਕੈਂਪਾਂ ਦਾ ਲਾਭ ਉਠਾਉਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਸੁਰਜੀਤ ਸਿੰਘ ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਨੇ ਸਲੱਮ ਦੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣ ਜਿਵੇਂ 2 ਹਫ਼ਤੇ ਤੋਂ ਖ਼ਾਂਸੀ, ਭਾਰ ਦਾ ਲਗਾਤਾਰ ਘੱਟਣਾ, ਸ਼ਾਮ ਵੇਲੇ ਬੁਖਾਰ ਦਾ ਰਹਿਣਾ ਤੇ ਬਲਗ਼ਮ ਵਿੱਚ ਖ਼ੂਨ ਦਾ ਆਉਣਾ ਆਦਿ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਝੁੱਗੀ ਝੌਂਪੜੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਕ ਹਫ਼ਤੇ ਤੋਂ ਵੀ ਖ਼ਾਂਸੀ ਆਉਂਦੀ ਹੋਵੇ ਤਾਂ ਉਹ ਸਰਕਾਰੀ ਹਸਪਤਾਲ 'ਚ ਜਾ ਕੇ ਆਪਣੀ ਬਲਗਮ ਦੀ ਜਾਂਚ ਜ਼ਰੂਰ ਕਰਨ ਜੋ ਕਿ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਇਸ ਮੌਕੇ ਮਹਿੰਦਰਪਾਲ ਸਿੰਘ ਮਾਵੀ ਹਰਪ੍ਰਰੀਤ ਕੌਰ ਬਿੰਦੀਆ, ਪ੍ਰਰਾਸ਼ਰ ਨਰੇਸ਼ ਕੁਮਾਰ, ਬਲਜੀਤ ਕੌਰ, ਰਣਵੀਰ ਕੌਰ ਪੁਨੀਤ ਕੌਰ, ਆਸ਼ਾ ਵਰਕਰ ਸੁਰਜੀਤ ਕੌਰ, ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ।