ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਸਿਵਲ ਸਰਜਨ ਰੂਪਨਗਰ ਐਚਐਨ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗਵਾਈ ਹੇਠ ਪੀਐਚਸੀ ਕੀਰਤਪੁਰ ਸਾਹਿਬ ਅਧੀਨ ਪੈਂਦੇ ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਅੰਗਮਪੁਰ ਵਿਖੇ ਗੈਰ ਸੰਚਾਰੀ ਰੋਗਾਂ ਸੰਬਧੀ ਕੈਂਪ ਲਗਾਇਆ ਗਿਆ। ਕੈਂਪ ਅਧੀਨ ਗੈਰ ਸੰਚਾਰੀ ਰੋਗ ਸ਼ੂਗਰ, ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾ. ਸਰੋਆ ਨੇ ਇਸ ਮੌਕੇ ਹੈਲਥ ਐਂਡ ਵੈਲਨੈਸ ਸੈਂਟਰ 'ਤੇ ਪਹੁੰਚੇ ਮਰੀਜ਼ਾਂ ਨੂੰ ਗੈਰ ਸੰਚਾਰੀ ਰੋਗਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੈਰ ਸੰਚਾਰੀ ਰੋਗਾਂ 'ਤੇ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਦਾ ਖਾਸ ਧਿਆਨ ਹੈ ਅਤੇ ਸਰਕਾਰ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਹੀ ਇਲਾਜ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਮੌਕੇ 'ਤੇ ਪਹੁੰਚੇ ਅੰਗਮਪੁਰ ਦੇ ਸਰਪੰਚ ਸੰਜੀਵਨ ਰਾਣਾ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਵਲੋਂ ਲੋਕ ਭਲਾਈ ਦੇ ਇਸ ਕੰਮ ਵਿੱਚ ਯੋਗਦਾਨ ਪਾਇਆ ਅਤੇ ਇਸ ਕੈਂਪ ਨੂੰ ਕਾਮਯਾਬ ਕਰਨ ਵਿਚ ਮਦਦ ਕੀਤੀ। ਹੈਲਥ ਐਂਡ ਵੈਲਨੈਸ ਸੈਂਟਰ 'ਤੇ ਤਾਇਨਾਤ ਟੀਮ ਡਾ. ਪਵਨ ਕੌਸ਼ਲ, ਕਮਿਊਨਿਟੀ ਹੈਲਥ ਅਫਸਰ ਰਾਣੋ, ਸਟਾਫ ਨਰਸ ਬਿੰਦਿਆ ਪ੍ਰਰਾਸ਼ਰ ਵੱਲਂੋ ਕੁੱਲ 65 ਮਰੀਜ਼ਾਂ ਦੀ ਸ਼ੂਗਰ ਅਤੇ ਹਾਈਪਰਟੈਸ਼ਨ ਦੀ ਸਕਰੀਨਿੰਗ ਅਤੇ ਟਰੀਟਮੈਂਟ ਸ਼ੂਰੁ ਕੀਤਾ ਗਿਆ। ਇਸ ਮੌਕੇ ਬੀਈਈ ਹੇਮੰਤ ਕੁਮਾਰ, ਰਣਬੀਰ ਕੌਰ, ਨਰੇਸ਼ ਕੁਮਾਰ, ਆਸ਼ਾ ਫੈਸਿਲੀਟੇਟਰ ਰੀਨਾ ਅਤੇ ਆਸ਼ਾ ਸੁਖਵਿੰਦਰ ਕੌਰ ਹਾਜ਼ਰ ਸਨ।