ਪਰਮਜੀਤ ਅਬਿਆਣਾ,ਨੂਰਪੁਰ ਬੇਦੀ : ਡੀਏਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੇ ਪਿ੍ਰੰਸੀਪਲ ਹਰਦੀਪ ਸਿੰਘ ਢੀਂਡਸਾ ਦੀ ਮਾਤਾ ਨਿਰੰਜਣ ਕੌਰ ਨਮਿਤ ਭੋਗ ਮੌਕੇ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਪਿੰਡ ਬਿੱਲਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਭਾਈ ਜਗਤਾਰ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਪ੍ਰਰੋ.ਪ੍ਰਰੇਮ ਸਿੰਘ ਚੰਦੂਮਾਜਰਾ, ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ,ਪ੍ਰਰੋ.ਮਹਿੰਦਰ ਸਿੰਘ ਬਾਗੀ ਪ੍ਰਧਾਨ ਭੂਰੀਵਾਲੇ ਵਿਦਿਅਕ ਟਰੱਸਟ, ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਿਢੱਲ਼ੋਂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪੰਜਾਬ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਅਤੇ ਪੰਜਾਬ ਤੇ ਚੰਡੀਗੜ੍ਹ ਯੂਨੀਅਨ ਆਫ ਜਰਨਾਲਿਸਟ ਦੇ ਪ੍ਰਧਾਨ ਜੈ ਸਿੰਘ ਿਛੱਬਰ ਨੇ ਆਖਿਆ ਕਿ ਮਾਤਾ ਨਿਰੰਜਣ ਕੌਰ ਦੀ ਸ਼ਖਸ਼ੀਅਤ ਦਾ ਪ੍ਰਭਾਵ ਉਸ ਦੇ ਹੋਣਹਾਰ ਸਪੁੱਤਰ ਹਰਦੀਪ ਸਿੰਘ ਢੀਂਡਸਾ 'ਤੇ ਪਿਆ ਹੈ ਜਿਸ ਨੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ 'ਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ

ਸ਼ਰਧਾਂਜ਼ਲੀ ਸਮਾਗਮ ਨੂੰ ਬਾਰ ਐਸੋਸੀਏਸ਼ਨ ਅਨੰਦਪੁਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਦੌਲਤ ਸਿੰਘ ਚਬਰੇਵਾਲ, ਮਾ.ਗੁਰਮੁੱਖ ਸਿੰਘ ਬੈਂਸ, ਜਥੇ.ਮੋਹਣ ਸਿੰਘ ਡੂਮੇਵਲ, ਬਲਰਾਜ ਸਿੰਘ ਸਸਕੌਰ,ਰਣਜੀਤ ਸਿੰਘ ਢੀਂਡਸਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ

ਇਸ ਮੌਕੇ ਭਾਈ ਭੁਪਿੰਦਰ ਸਿੰਘ ਬਜਰੂੜ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦੇਸ ਰਾਜ ਨੰਗਲ, ਬਲਾਕ ਸੰਮਤੀ ਨੂਰਪੁਰ ਬੇਦੀ ਦੇ ਚੇਅਰਮੈਨ ਡਾ.ਪ੍ਰਰੇਮ ਦਾਸ, ਸਾਬਕਾ ਚੇਅਰਮੈਨ ਐਡ. ਮਨੋਹਰ ਲਾਲ ਬੈਂਸ, ਬਲਵੀਰ ਸਿੰਘ ਭੱਟੋਂ, ਪਿ੍ਰੰ.ਕਮਲ ਦੇਵ ਸ਼ਰਮਾ,ਆਪ ਦੇ ਜ਼ਿਲ੍ਹਾ ਪ੍ਰਧਾਨ ਮਾ.ਹਰਦਿਆਲ ਸਿੰਘ ਬੈਂਸ,ਮਨਜੀਤ ਸਿੰਘ ਘਨੌਲੀ, ਰਣਜੀਤ ਸਿੰਘ ਗੁਡਵਿੱਲ, ਜ਼ੋਰਾ ਸਿੰਘ ਭਾਓਵਾਲ, ਗੁਰਵਿੰਦਰ ਸਿੰਘ ਬਜਰੂੜ,ਹਰਜੀਤ ਸਿੰਘ ਸੈਣੀ, ਪਿ੍ਰੰ.ਵਰਿੰਦਰ ਸ਼ਰਮਾ,ਲੈਕ. ਚਰਨਜੀਤ ਸਿੰਘ, ਲੈਕ. ਸੰਜੀਵ ਸੋਨੀ ਆਦਿ ਮੌਜੂਦ ਸਨ।