ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ

ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ, ਪੰਜਾਬ ਅਤੇ ਕੇਅਰ ਵਨ ਕੇਅਰ ਆਲ ਗਰੁੱਪ ਆਸਟ੍ਰੇਲੀਆ ਵੱਲੋਂ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਗੁਰਦਆਰਾ ਛੇਵੀ ਪਾਤਸ਼ਾਹੀ ਭਵਿੱਖਤਸਰ ਸਾਹਿਬ ਪਿੰਡ ਸਮਲਾਹ ਵਿਖੇ ਮਨਾਇਆ ਗਿਆ। ਇਸ ਮੌਕੇ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਡਾ. ਮਨਪ੍ਰਰੀਤ ਕੌਦਸਮੇਸ਼ ਹਸਪਤਾਲ ਤੇ ਸੋਨੀਆ ਸ਼ਰਮਾ ਦੀ ਅਗਵਾਈ 'ਚ ਲਾਇਆ ਗਿਆ, ਜਿਸ ਵਿਚ 50 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ। ਇਸ ਕੈਂਪ ਵਿਚ ਦਵਾਈਆਂ ਦਿੱਤੀਆਂ ਗਈਆਂ।

ਇਸ ਦੌਰਾਨ ਨੌਜਵਾਨ ਤੇ ਬਜ਼ੁਰਗਾਂ ਦੇ ਇਕੱਠ 'ਚ ਨਸ਼ਾਮਕਤ ਲਹਿਰ ਨੂੰ ਅੱਗੇ ਤੋਰਦੇ ਹੋਏ ਐਂਟੀ ਡਰੱਗਜ਼ ਕੈਂਪ ਲਾਇਆ। ਸਖਵਿੰਦਰ ਸਿੰਘ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਇਨ੍ਹਾਂ ਦੇ ਸਰੀਰ 'ਤੇ ਮਾੜੇ ਅਸਰ ਬਾਰੇ ਜਾਣਕਾਰੀ ਦਿੱਤੀ। ਨੌਜਵਾਨਾਂ ਨੂੰ ਨਸ਼ੇ ਨਾ ਕਰਨ ਤੇ ਜਿਹੜੇ ਕਰਦੇ ਹਨ, ਉਨ੍ਹਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਚੰਗਰ ਏਰੀਆ ਹੋਣ ਨਾਤੇ ਲੋਕ ਬੀੜ੍ਹੀ ਤੰਬਾਕੂ ਤੇ ਸ਼ਰਾਬ ਦਾ ਸੇਵਨ ਕਰਦੇ ਹਨ ਜੋ ਕਿ ਸਿਹਤ ਵਾਸਤੇ ਬਹੁਤ ਘਾਤਕ ਸਿੱਧ ਹੋ ਰਹੇ ਹਨ, ਇਹ ਨਸ਼ਿਆਂ ਕਰਕੇ ਹੀ ਲੋਕ ਦਮਾ ਤੇ ਕੈਂਸਰ ਦੀ ਮਾਰ ਹੇਠ ਆ ਰਹੇ ਹਨ। ਇਸ ਮੌਕੇ ਗੁਰਦਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਖਵਿੰਦਰ ਸਿੰਘ ਜੀ ਨੇ ਸੰਸਥਾ ਦੱਸਿਆ ਕਿ ਸੰਗਰਾਂਦ ਮੌਕੇ ਮੈਡੀਕਲ ਕੈਂਪ ਲਾਇਆ ਜਾਂਦਾ ਹੈ। ਇਸ ਮੌਕੇ ਬਾਬਾ ਮੁਖਵਿੰਦਰ ਸਿੰਘ, ਸੰਤ ਰਾਮ ਸਿੰਘ, ਖੁਸ਼ਹਾਲ ਚੰਦ, ਬਲਵੀਰ ਸਿੰਘ ਖਾਲਸਾ, ਬਲਵਿੰਦਰ ਸਿੰਘ, ਐੱਨਸੀਸੀ ਅਫ਼ਸਰ ਰਣਜੀਤ ਸਿੰਘ, ਸੁਸ਼ਮਾ ਦੇਵੀ, ਮਨਦੀਪ ਕੌਰ, ਰਜਤ ਬੇਦੀ, ਨਾਨਕ ਦਾਸ, ਗੁਰਪ੍ਰਰੀਤ ਸਿੰਘ, ਮਹਿੰਦਰ ਸਿੰਘ, ਧਰਮਪਾਲ ਸਿੰਘ, ਸੁੱਚਾ ਸਿੰਘ ਮੌਜੂਦ ਸਨ।