ਸਟਾਫ ਰਿਪੋਰਟਰ, ਰੂਪਨਗਰ ਮਗਨਰੇਗਾ ਕਰਮਚਾਰੀ ਯੂਨੀਅਨ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੰਜ ਬਲਾਕ ਰੂਪਨਗਰ, ਨੂਰਪੁਰ ਬੇਦੀ ਅਨਦੰਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਵਿਖੇ ਮਨਰੇਗਾ ਕਰਮਚਾਰੀਆਂ ਵੱਲਂੋ ਕਲਮ ਛੋੜ ਹੜਤਾਲ ਅੱਜ 16ਵੇਂ ਦਿਨ ਵੀ ਜਾਰੀ ਰਹੀ।

ਧਰਨੇ 'ਤੇ ਬੈਠੇ ਮਗਨਰੇਗਾ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਮੰਗ ਨਾ ਮੰਨਣ ਕਾਰਨ ਜੰਮ ਕੇ ਭੜਾਸ ਕੱਢੀ। ਧਰਨੇ ਨੰੂ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਨਰਿੰਦਰ ਸਿੰਘ ਸੋਢੀ ਨੇ ਦੱਸੀਆਂ ਕਿ ਨਿਗੁਣੀਆਂ ਤਨਖ਼ਾਹਾਂ 'ਤੇ 10-12 ਸਾਲਾਂ ਤੋਂ ਨੌਕਰੀ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਦੀ ਲੰਬੇ ਸਮੇਂ ਕੰਮ ਦੇ ਵਾਧੂ ਬੋਝ ਕਾਰਨ ਅਤੇ ਨੌਕਰੀ ਤੋਂ ਕੱਢ ਦੇਣ ਦੇ ਡਰ ਕਾਰਨ ਸ਼ੋਸ਼ਣ ਝੱਲਦੇ ਆ ਰਹੇ ਹਨ।

ਮਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾ ਰੈਗੂਲਰ ਕਰਨ 'ਚ ਨਾ ਤਾਂ ਕੋਈ ਕਾਨੂੰਨੀ ਅੜਚਣ ਹੈ ਨਾ ਹੀ ਸਰਕਾਰ 'ਤੇ ਕੋਈ ਵਿੱਤੀ ਬੋਝ ਪੈਂਦਾ ਹੈ। ਸਰਕਾਰ ਨੇ ਅਜੇ ਤੱਕ ਅਧਿਕਾਰਿਤ ਤੌਰ 'ਤੇ ਬਿਆਨ ਜਾਰੀ ਕਰਕੇ ਨਰੇਗਾ ਮੁਲਾਜ਼ਮਾਂ ਨੰੂ ਕੋਈ ਭਰੋਸਾ ਵੀ ਨਹੀਂ ਦਿੱਤਾ। ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਨੰੂ ਹੜਤਾਲ ਸਮਾਪਤ ਕਰਨ ਦੀਆਂ ਧਮਕੀਆਂਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜੇਕਰ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਖਾਮਿਆਜ਼ਾ ਭੁਗਤਣ ਲਈ ਸਰਕਾਰ ਅਤੇ ਅਫਸਰਸ਼ਾਹੀ ਤਿਆਰ ਰਹੇ।

ਉਨ੍ਹਾਂ ਕਿਹਾ ਕਿ ਬਹੁਤ ਵਾਰ ਮੁਲਾਜ਼ਮਾਂ ਨੰੂ ਅਜਿਹੇ ਭਰੋਸੇ ਦਿੱਤੇ ਗਏ ਹਨ ਕਿ ਤੁਹਾਨੰੂ ਰੈਗੂਲਰ ਕਰਨ ਲਈ ਕਮੇਟੀ ਬਣਾ ਦਿੱਤੀ ਗਈ ਹੈ। ਤੁਹਾਡਾ ਕੇਸ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਮਿਲਿਆ ਕੁੱਝ ਵੀ ਨਹੀਂ। ਇਸ ਮੌਕੇ ਰਣਜੀਤ ਸਿੰਘ ਬੈਰਮਪੁਰ, ਏਪੀਓ ਮਨਿੰਦਰ ਸਿੰਘ, ਚੰਦਰ ਸੈਨੀ ਕੁਲਦੀਪ ਸਿੰਘ, ਦਿਲਬਾਗ ਸਿੰਘ, ਮਨਪ੍ਰਰੀਤ ਸਿੰਘ, ਸਰਵਜੀਤ ਸਿੰਘ ਆਦਿ ਹਾਜ਼ਰ ਸਨ।