ਸਰਬਜੀਤ ਸਿੰਘ/ਲਖਵੀਰ ਖਾਬੜਾ, ਰੂਪਨਗਰ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਟਿਕਟ ਮਿਲਣ ਤੋਂ ਬਾਅਦ ਅੱਜ ਰੂਪਨਗਰ ਪੁੱਜਣ 'ਤੇ ਸਮੂਹ ਕਾਂਗਰਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਤਿਵਾੜੀ ਦੇ ਹੱਕ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੀ ਆਮਦ ਨੂੰ ਲੈ ਕੇ ਕਾਂਗਰਸੀਆਂ ਵਿਚ ਭਾਰੀ ਉਤਸ਼ਾਹ ਸੀ। ਤਿਵਾੜੀ ਦੇ ਨਾਲ ਲੋਕ ਸਭਾ ਹਲਕਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਮੋਹਾਲੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਬੰਗਾ ਤੋਂ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਵੀ ਨਾਲ ਕਾਫ਼ਿਲੇ ਵਿਚ ਸ਼ਾਮਿਲ ਸਨ। ਤਿਵਾੜੀ ਦੇ ਸਵਾਗਤ ਲਈ ਕਾਂਗਰਸ ਵਿਚ ਧੜੇਬੰਦੀ ਇਕ ਵਾਰੀ ਫਿਰ ਦਿਖਾਈ ਦਿੱਤੀ ਅਤੇ ਦੋ ਅਲੱਗ-ਅਲੱਗ ਥਾਵਾਂ 'ਤੇ ਕਾਂਗਰਸੀਆਂ ਵਲੋਂ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਰੋਪੜ ਵਿਖੇ ਪੁਲਿਸ ਲਾਈਨ ਕੋਲ ਤਿਵਾੜੀ ਦੇ ਪੁੱਜਣ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ।

ਇਸ ਦੌਰਾਨ ਪੰਜਾਬ ਕਾਂਗਰਸ ਸਕੱਤਰ ਅਮਰਜੀਤ ਸਿੰਘ ਭੁੱਲਰ, ਪਰਮਿੰਦਰ ਪਿੰਕਾ, ਚਰਨਜੀਤ ਸਿੰਘ ਚੰਨੀ, ਅਜਮੇਰ ਸਿੰਘ ਕੋਟਲਾ ਸਮੇਤ ਹੋਰ ਯੂਥ ਕਾਂਗਰਸੀ ਮੌਜੂਦ ਸਨ। ਮੁਨੀਸ਼ ਤਿਵਾੜੀ ਦਾ ਥਾਣਾ ਸਦਰ ਰੂਪਨਗਰ ਦੇ ਕੋਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਜ਼ੋਰਦਾਰ ਸਵਾਗਤ ਕੀਤਾ।

ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਸਕੀ ਤੇ ਵਿਜੈ ਸ਼ਰਮਾ ਟਿੰਕੂ, ਸਾਬਕਾ ਵਿਧਾਇਕ ਭਾਗ ਸਿੰਘ, ਪੰਜਾਬ ਕਾਂਗਰਸ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਿੰਦ੍ਰਪ੍ਰੀਤ ਸਿੰਘ ਬਾਵਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਮੇਸ਼ ਗੋਇਲ, ਸੂਬਾ ਸਕੱਤਰ ਪੋਮੀ ਸੋਨੀ, ਕਿਰਨ ਸੋਨੀ, ਪ੍ਰੇਮ ਸਿੰਘ, ਕਰਮ ਸਿੰਘ, ਬਲਵਿੰਦਰ ਬਾਜਵਾ, ਰਾਜੇਸ਼ ਕੁਮਾਰ, ਰਾਜੇਸ਼ ਬੱਗਾ, ਰਾਮ ਸਿੰਘ ਸੈਣੀ, ਜਗਦੀਸ਼ ਕਾਜਲਾ, ਕਰਮ ਸਿੰਘ ਭੰਗਾਲਾ, ਕਸ਼ਮੀਰੀ ਲਾਲ, ਰੀਨਾ ਚੋਪੜਾ, ਅਰੁਨਾ ਰਾਣੀ, ਰੇਨੂ ਕਪੂਰ, ਅਸ਼ਵਨੀ ਸ਼ਰਮਾ, ਦਕਸ਼ ਦੱਤ ਸ਼ਰਮਾ, ਬਿੱਟੂ ਘਨੌਲੀ, ਸਤੀਸ਼ ਕੁਮਾਰ, ਰਾਜੇਸ਼ਵਰ ਲਾਲੀ, ਰਜਿੰਦਰ ਭੰਵਰਾ, ਬੋਬੀ ਚੌਹਾਨ, ਕਰਨੈਲ ਜੈਲੀ, ਨਿਰਮਲ ਸਿੰਘ ਨਿੰਮਾ, ਨਰਿੰਦਰ ਸੋਨੀ, ਕਰਨੈਲ ਸਿੰਘ ਟੱਪਰੀਆਂ, ਬਲਜਿੰਦਰ ਟੋਨੀ ਨੰਬਰਦਾਰ, ਲਖਵੰਤ ਸਿੰਘ ਹਿਰਦਾਪੁਰੀ, ਸੁਖਵਿੰਦਰ ਸਿੰਘ ਬਿੰਦਰਖ, ਸੇਵਾ ਸਿੰਘ ਬਬਾਨੀ, ਦੇਸ ਰਾਜ ਨੂਰਪੁਰਬੇਦੀ ਆਦਿ ਮੌਜੂਦ ਸਨ।

ਜ਼ਿਲ੍ਹਾ ਪ੍ਰਧਾਨ ਢਿੱਲੋਂ ਨੇ ਚਲਾਈ ਤਿਵਾੜੀ ਦੀ ਗੱਡੀ

ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਲੋਂ ਪੁਲਿਸ ਲਾਈਨ ਕੋਲ ਤਿਵਾੜੀ ਦੇ ਪੁੱਜਣ 'ਤੇ ਸਵਾਗਤ ਕਰਨ ਤੋਂ ਬਾਅਦ ਤਿਵਾੜੀ ਦੀ ਗੱਡੀ ਪ੍ਰਧਾਨ ਢਿੱਲੋਂ ਵਲੋਂ ਖ਼ੁਦ ਚਲਾਈ ਗਈ ਅਤੇ ਪਿਛਲੀ ਸੀਟ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਹੋਰ ਬੈਠੇ ਸਨ।

Posted By: Seema Anand