ਸਟਾਫ ਰਿਪੋਰਟਰ, ਰੂਪਨਗਰ : ਲੋਹੜੀ ਦਾ ਪਵਿੱਤਰ ਤਿਊਹਾਰ ਅੱਜ ਵਿਸ਼ੇਸ਼ ਲੋੜਾਂ ਵਾਲ਼ੇ ਬੱਚਿਆਂ ਦੇ ਸਕੂਲ ਪ੫ਕਾਸ਼ ਮੈਮੋਰੀਅਲ ਗੂੰਗੇ ਅਤੇ ਬਹਿਰੇ ਬੱਚਿਆਂ ਵਿਚ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਿਟੀ ਵਲੋਂ ਮਨਾਇਆ ਗਿਆ। ਜਿਸ ਵਿਚ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਪਰਮਜੀਤ ਸਿੰਘ ਤੇ ਸੀਜੇਅੱੈਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਹਰਸਿਮਰਨਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੫ੋਗਰਾਮ ਪੇਸ਼ ਕੀਤਾ ਗਿਆ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਲੋਹੜੀ ਜਲਾਈ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਫਲ, ਮੂੰਗਫਲੀ ਅਤੇ ਰਿਓੜੀਆਂ ਆਦਿ ਵੰਡੀਆਂ। ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਪਰਮਜੀਤ ਸਿੰਘ ਨੇ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਕੂਲ ਪ੫ਬੰਧਕਾਂ ਦਾ ਇਹ ਚੰਗਾ ਉਪਰਾਲਾ ਹੈ ਕਿ ਉਹ ਵਿਸ਼ੇਲੋੜਾਂ ਵਾਲੇ ਬੱਿਆਂ ਨੂੰ ਆਪਣੇ ਯਤਨਾ ਸਦਕਾ ਸਹੀ ਦਿਸ਼ਾ ਵਿਖਾ ਰਹੇ ਹਨ। ਉਨਾਂ ਸਕੂਲੀ ਬੱਚਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਇਸ ਲੋਹੜੀ ਦੇ ਤਿਊਹਾਰ ਮੌਕੇ ਉਨ੍ਹਾਂ ਨੂੰ ਤੰਦਰੁਸਤੀ ਮਿਲੇ ਅਤੇ ਉਨਾਂ ਦੇ ਸਪਨੇ ਸਾਕਾਰ ਹੋਣ। ਇਸ ਮੌਕੇ ਸੀਜੇਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਇਸ ਲੋਹੜੀ ਦੇ ਮੁਬਾਰਕ ਮੌਕੇ ਤੇ ਪ੫ਮਾਤਮਾ ਉਨ੍ਹਾਂ ਲਈ ਖੁਸ਼ੀਆਂ ਦੇ ਖੇੜੇ ਬਖਸ਼ੇ ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਉਹ ਜਲਦੀ ਠੀਕ ਹੋ ਕੇ ਰੁਜ਼ਗਾਰ ਪ੫ਾਪਤ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ।ੳਨ੍ਹਾਂ ਬੱਚਿਆਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ। ਕਾਨੂੰਨੀ ਸੇਵਾਵਾਂ ਅਥਾਰਟੀ ਨਾਲ਼ ਕਿਸੇ ਵੀ ਪ੫ਕਾਰ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਮਾਗਮ ਦੌਰਾਨ ਸਰਬਜੀਤ ਕੌਰ ਸਹਾਇਕ ਕਮਿਸ਼ਨਰ(ਸ਼ਿਕਾਇਤਾਂ), ਅਕਾਂਕਸ਼ਾ ਸ਼ਰਮਾ, ਅਮਿ੫ਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਆਰਦਸ਼ ਸ਼ਰਮਾ ਸਕੂਲ ਮੂਖੀ, ਰਾਜ ਕੌਰ, ਕਿਰਨਪ੫ੀਤ ਕੌਰ ਗਿੱਲ, ਗਗਨ ਸੈਣੀ, (ਸਾਰੇ ਜ਼ਿਲ੍ਹਾ ਰੈਡ ਕਰਾਸ ਮੈਂਬਰ),ਨਰੇਸ਼ ਗੌਤਮ ਮੌਜੂਦ ਸਨ।