ਪੱਤਰ ਪ੍ਰਰੇਰਕ, ਰੂਪਨਗਰ : ਘਨੌਲੀ ਰੇਲਵੇ ਸਟੇਸ਼ਨ 'ਤੇ 1948 ਤੋਂ ਚੱਲ ਰਿਹਾ ਪੀਸੀਟੀ ਸਿਸਟਮ ਨੂੰ ਰੱਦ ਕਰ ਕੇ ਨਵੀਂ ਤਕਨੀਕ ਅਨੁਸਾਰ ਯੂਟੀਐੱਸ ਸਿਸਟਮ ਸ਼ੁਰੂ ਹੋ ਗਿਆ।

ਇਸ ਸਬੰਧੀ ਕੁਦਰਤ ਕੇ ਸਭ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਦੱਸਿਆ ਕਿ ਘਨੌਲੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਕੁਦਰਤ ਕੇ ਸਭ ਬੰਦੇ ਸੰਸਥਾ ਦੇ ਅਹੁਦੇਦਾਰ ਇਲਾਕੇ ਦੇ 50 ਪਿੰਡਾਂ ਅਤੇ ਦੋ ਵਿਧਾਇਕਾਂ, ਗੁਆਂਢੀ ਸੂਬਿਆਂ ਦੇ ਪ੍ਰਧਾਨਾਂ ਅਤੇ ਬਲਾਕ ਸੰਮਤੀ ਚੇਅਰਮੈਨਾਂ ਦੇ ਹਸਤਾਖਰ ਵਾਲਾ ਪੱਤਰ ਕੇਂਦਰੀ ਮੰਤਰੀ ਨੂੰ ਦਿੱਤਾ ਗਿਆ ਸੀ, ਜਿਸ ਤਹਿਤ ਘਨੌਲੀ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਨੂੰ ਉਚਾ ਕਰਨਾ, ਰਿਜ਼ਰਵੇਸ਼ਨ, ਪਖਾਨਿਆਂ ਦਾ ਪੁਖਤਾ ਪ੍ਰਬੰਧ, ਲੋਕਲ ਟਰੇਨਾਂ ਵਿਚ ਪਖਾਨਿਆਂ ਦੀ ਸਹੂਲਤ, ਅੰਮਿ੍ਤਸਰ ਤੇ ਜਨ ਸ਼ਤਾਬਦੀ ਟਰੇਨਾਂ ਦੇ ਸਟਾਪਜ਼ ਦੀ ਮੰਗ ਕੀਤੀ ਸੀ, ਜਿਸ ਤਹਿਤ ਰੇਲਵੇ ਅਫ਼ਸਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਨੌਲੀ ਵਿਖੇ ਪੁਰਾਣੇ ਪੀਸੀਟੀ ਸਿਸਟਮ ਨੂੰ ਰੱਦ ਕਰ ਕੇ ਨਵੇਂ ਯੂਟੀਐੱਸ ਸਿਸਟਮ ਅਨੁਸਾਰ ਟਿਕਟਾਂ ਕੰਪਿਊਟਰ ਰਾਹੀਂ ਪਿ੍ਰੰਟ ਆਊਟ ਕਰ ਕੇ ਯਾਤਰੀਆਂ ਨੂੰ ਦਿੱਤੀਆਂ ਜਾਣਗੀਆਂ। ਪਹਿਲਾ ਲੰਬੇ ਰੂਟਾਂ ਲਈ ਯਾਤਰੀਆਂ ਟਿਕਟਾਂ ਵੱਡੇ ਸਟੇਸ਼ਨਾਂ ਤੋਂ ਲੈਣੀਆਂ ਪੈਂਦੀਆਂ ਸਨ, ਹੁਣ ਉਹ ਟਿਕਟਾਂ ਘਨੌਲੀ ਰੇਲਵੇ ਸਟੇਸ਼ਨ ਤੋਂ ਮਿਲਣਗੀਆਂ ਪਰ ਟਿਕਟਾਂ ਅਨਰਿਜ਼ਰਵਰ ਹੋਣਗੀਆਂ।

ਇਕੱਤਰ ਹੋਏ ਸਮੂਹ ਪਤਵੰਤੇ ਸੱਜਣਾਂ ਨੇ ਰੇਲਵੇ ਅਧਿਕਾਰੀਆਂ ਦਾ ਇਸ ਨਵੇਂ ਸਿਸਟਮ ਲਈ ਅਤੇ ਸਟੇਸ਼ਨ 'ਤੇ ਕੀਤੀ ਸਟੇਸ਼ਨ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਲਈ ਧੰਨਵਾਦ ਕੀਤਾ ਹੈ। ਇਸ ਮੌਕੇ ਕੁਦਰਤ ਕੇ ਸਭ ਦਾ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ, ਸਰਪ੍ਰਸਤ ਕੁਲਦੀਪ ਸਿੰਘ, ਸਾਬਕਾ ਜੀਐਮ ਪੰਜਾਬ ਰੋਡਵੇਜ਼ ਲਾਭ ਸਿੰਘ,ਨੰਦ ਸਿੰਘ, ਰਾਮ ਆਸਰਾ ਸਿੰਘ, ਅਮਰੀਕ ਸਿੰਘ, ਕੰਵਲਜੀਤ ਸਿੰਘ ਪਾਬਲਾ, ਸਤਬਚਨ ਸਿੰਘ, ਪਵਨ ਕੁਮਾਰ, ਕੁਲਦੀਪ ਸਿੰਘ ਆਦਿ ਮੌਜੂਦ ਸਨ।