ਇੰਦਰਜੀਤ ਖੇੜੀ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ ਇਸ ਮੌਕੇ 'ਤੇ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਮਨੁੱਖਤਾ ਦੀ ਸੇਵਾ ਅਤੇ ਸਹਾਇਤਾ ਕਰਨ ਦੀ ਸਹੁੰ ਚੁੱਕੀ

ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਫਾਰਮਾਸਿਸਟ ਦਿਵਸ ਫਾਰਮਾਸਿਸਟ ਦੀ ਮਹੱਤਤਾ ਅਤੇ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਉਦੇਸ਼ ਫਾਰਮਾਸਿਸਟਾਂ ਅਤੇ ਉਨ੍ਹਾਂ ਦੇ ਸਿਹਤ ਤੇ ਸਕਾਰਾਤਮਕ ਪ੍ਰਭਾਵਾਂ ਨੂੰ ਪ੍ਰਦਰਸ਼ਿਤ ਕਰਨਾ ਹੈ ਇਸ ਸਾਲ ਵਰਲਡ ਫਾਰਮਾਸਿਸਟ ਦਿਵਸ 2020 ਦਾ ਵਿਸ਼ਾ “ਵਿਸ਼ਵਵਿਆਪੀ ਸਿਹਤ ਨੂੰ ਬਦਲਣਾ“ ਹੈ ਕੋਵਿਡ 19 ਦੇ ਦੌਰਾਨ ਇਹ ਸਾਬਤ ਹੋਇਆ ਕਿ ਸਿਹਤ ਸੰਭਾਲ ਪ੍ਰਣਾਲੀ ਵਿਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਹੈ ਅੱਜ ਭਾਰਤ ਦੇ ਫਾਰਮਾ ਕੰਪਨੀ ਪੂਰੀ ਦੁਨੀਆ ਲਈ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ ਤਿਆਰ ਕਰਨ ਦੇ ਸਮਰੱਥ ਹਨ ਭਵਿੱਖ ਵਿੱਚ ਭਾਰਤ ਦੀਆਂ ਫਾਰਮਾ ਕੰਪਨੀਆਂ ਪੂਰੀ ਦੁਨੀਆ ਵਿਚ ਦਵਾਈਆਂ ਦਾ ਸਭ ਤੋਂ ਵੱਡਾ ਵਿਕਰੇਤਾ ਬਣ ਸਕਦੀਆਂ ਹਨ ਪ੍ਰਰੋਗਰਾਮ ਦੇ ਕੋਆਰਡੀਨੇਟਰ ਪ੍ਰਰੋਫੈਸਰ ਸਤਵੀਰ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਮੂਹ ਫੈਕਲਟੀ ਮੈਂਬਰਾਂ ਅਤੇ ਉਭਰ ਰਹੇ ਫਾਰਮਾਸਿਸਟ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ