ਮਲਕੀਤ ਸਿੰਘ, ਚਮਕੌਰ ਸਾਹਿਬ : ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਗੁਰਪ੍ਰਰੀਤ ਸਿੰਘ ਭੂਰੜੇ ਹਲਕਾ ਇੰਚਾਰਜ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਬਸਪਾ ਵੱਲੋਂ ਨਿਯੁਕਤ ਕੀਤੇ ਗਏ ਪ੍ਰਧਾਨ ਮਨਜੀਤ ਸਿੰਘ ਕਕਰਾਲੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਰਕਰਾਂ ਵੱਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਇਸ ਨੌਜਵਾਨ ਅਤੇ ਮਿਹਨਤੀ ਆਗੂ ਨੂੰ ਸ੍ਰੀ ਚਮਕੌਰ ਸਾਹਿਬ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ।

ਪਾਰਟੀ ਵਰਕਰਾਂ ਵੱਲੋਂ ਸਮੇਤ ਨਵੇਂ ਨਿਯੁਕਤ ਪ੍ਰਧਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ ਇਸ ਮੌਕੇ ਮਨਜੀਤ ਸਿੰਘ ਕਕਰਾਲੀ ਨੇ ਹਲਕੇ ਵਿਚ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਪ੍ਰਣ ਲਿਆ ਅਤੇ ਮੀਟਿੰਗ ਵਿੱਚ 24 ਤਰੀਕ ਨੂੰ ਕਾਂਗਰਸ ਪਾਰਟੀ ਵੱਲੋਂ ਸਕਾਲਰਸ਼ਿਪ ਘਪਲੇ ਅਤੇ ਕਿਸਾਨੀ ਮੁੱਦਿਆਂ ਬਾਰੇ ਸ਼ਾਂਤਮਈ ਧਰਨੇ ਦੀ ਤਿਆਰੀ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਸਮੇਂ ਦਰਸ਼ਨ ਸਿੰਘ ਸਮਾਣਾ, ਬਲਜਿੰਦਰ ਸਿੰਘ ਮਾਮੂਪੁਰ, ਸਕੱਤਰ ਹਰਜੀਤ ਸਿੰਘ ਚਮਕੌਰ ਸਾਹਿਬ, , ਨਰਿੰਦਰ ਸਿੰਘ ਬਡਵਾਲੀ, ਕੇਸਰ ਸਿੰਘ ਮੋਰਿੰਡਾ, ਕੈਪਟਨ ਕਰਮਜੀਤ ਸਿੰਘ, ਮੋਹਣ ਦਾਸ, ਸੂਬੇਦਾਰ ਸੁਖਦੇਵ ਸਿੰਘ, ਕੁਲਦੀਪ ਸਿੰਘ ਪਪਰਾਲੀ, ਬਲਵਿੰਦਰ ਸਿੰਘ ਭੂਰੜੇ, ਸੁਖਵਿੰਦਰ ਸਿੰਘ ਸਲੇਮਪੁਰ, ਗੁਰਦੇਵ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ ਪਿੱਪਲ ਮਾਜਰਾ, ਮੋਦਨ ਸਿੰਘ, ਦਰਬਾਰਾ ਸਿੰਘ ਬਡਵਾਲੀ ਆਦਿ ਹਾਜ਼ਰ ਸਨ।