ਪੱਤਰ ਪ੍ਰਰੇਰਕ, ਨੰਗਲ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੱਦੇ 'ਤੇ ਨੰਗਲ ਵਿਖੇ ਅਕਾਲੀ ਦਲ ਦੇ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੱੁਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੱੁਕੂ, ਸਰਕਲ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਭੱੱਟੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਗੁਰਦੀਪ ਸਿੰਘ ਬਾਵਾ ਆਦਿ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ । ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਜੋ ਸ਼ਗਨ ਸਕੀਮ ਪਿਛਲੀ ਬਾਦਲ ਸਰਕਾਰ ਵੇਲੇ 15000 ਰੁਪਏ ਦਿੱਤੀ ਜਾਂਦੀ ਸੀ ਉਸਨੂੰ ਚੋਣਾਂ ਵੇਲੇ 51000 ਰੁਪਏ ਕਰਨ ਦਾ ਕੈਪਟਨ ਸਾਹਿਬ ਵੱਲੋਂ ਵਾਅਦਾ ਕੀਤਾ ਗਿਆ ਸੀ ਜੋ ਕਿ ਅੱਜ ਤੱਕ ਪੂਰਾ ਨਹੀ ਹੋਇਆ। ਇਸ ਤੋਂ ਇਲਾਵਾ ਦਲਿਤਾਂ ਅਤੇ ਗਰੀਬਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ , ਬਿਜਲੀ ਦੇ ਬਿੱਲਾਂ 'ਚ ਭਾਰੀ ਵਾਧਾ ਕੀਤਾ ਗਿਆ , ਵਜ਼ੀਫੇ ਕੱਟੇ ਗਏ ਹਨ। ਜਿਸਦੇ ਵਿਰੋਧ ਵਜੋਂ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ ,ਸਾਬਕਾ ਸਿੱÎਖਿਆ ਮੰਤਰੀ ਪਜੰਾਬ ਡਾ . ਦਲਜੀਤ ਸਿੰਘ ਚੀਮਾ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਹੈ। ਇਸ ਮੌਕੇ ਜਥੇਦਾਰ ਜਗਦੇਵ ਸਿੰਘ ਕੁੱਕੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਨੰਗਲ ਸ਼ਹਿਰੀ, ਰਣਜੀਤ ਸਿੰਘ ਭੱਟੀ ਸਰਕਲ ਪ੍ਰਧਾਨ ਦਿਹਾਤੀ, ਬੀਬੀ ਤਾਰਾ ਸੈਣੀ , ਗੁਰਦੀਪ ਸਿੰਘ ਬਾਵਾ ਕੌਮੀ ਜਰਨਲ ਸੱਕਤਰ ਯੂਥ ਅਕਾਲੀ ਦਲ,ਮਨਮੋਹਣ ਸਿੰਘ ਮੋਹਣੀ, ਗੁਰਦੇਵ ਸਿੰਘ ਫੌਜੀ, ਪਰਮਜੀਤ ਸਿੰਘ ਰੇਲਵੇ ਰੋਡ, ਤੇਜਾ ਸਿੰਘ ਸਮੁੰਦਰੀ, ਗੁਰਿੰਦਰਪਾਲ ਸਿੰਘ ਬਾਵਾ,ਉਕਾਂਰ ਸਿੰਘ, ਗੁਰਿੰਦਰਪਾਲ ਸਿੰਘ ਬਾਵਾ, ਸਿੰਘ ਕੁਲਤਾਰ ਸਿੰਘ ਬਿੱਟਾ, ਜਤਿੰਦਰਪਾਲ ਸਿੰਘ ਜੇਪੀ, ਜਤਿੰਦਰ ਪਾਲ ਸਿੰਘ ਬੱਬਲ, ਅਮਰਜੀਤ ਸਿੰਘ ਜੀਤੀ, ਜਸਪਾਲ ਸਿੰਘ ਪਾਲੀ, ਹਰਵਿੰਦਰ ਸਿੰਘ ਲਵਲੀ, ਸੁਰਿੰਦਰ ਸਿੰਘ ਪਾਲੀ, ਗੁਰਪ੍ਰਰੀਤ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।