ਸੁਰਿੰਦਰ ਸਿੰਘ ਸੋਨੀ , ਅਨੰਦਪੁਰ ਸਾਹਿਬ

ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਵਰ ਕਾਰਪੋਰੇਸ਼ਨ ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ ਦੇ ਵਿਰੋਧ ਵਿੱਚ ਕੀਤੀ ਅਰਥੀ ਫੂਕ ਰੈਲੀ, ਜਿਸ ਦੀ ਪ੍ਰਧਾਨਗੀ ਸਬ ਡਵੀਜ਼ਨ ਪ੍ਰਧਾਨ ਕਮਲ ਸਿੰਘ ਵੱਲੋਂ ਕੀਤੀ ਗਈ। ਪਾਵਰਕਾਮ ਮੈਨੇਜਮੈਂਟ ਵੱਲੋਂ ਜੁਲਾਈ ਮਹੀਨੇ ਚ ਦੋ ਮੀਟਿੰਗਾਂ ਦੌਰਾਨ ਲਏ ਅਹਿਮ ਫੈਸਲਿਆਂ ਦੇ ਵਿਰੋਧ ਵਿੱਚ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਥੀ ਫੂਕ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਨੇ ਪਾਵਰਕਾਮ ਦੀਆਂ ਕਰੀਬ 40 ਹਜ਼ਾਰ ਅਸਾਮੀਆਂ ਨੂੰ ਖ਼ਤਮ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਭਾਰੀ ਨਿਰਾਸ਼ਾ ਆਈ ਹੈ ਇਸ ਫੈਸਲੇ ਨਾਲ ਪਾਵਰਕਾਮ ਵਿਚ ਘਰ ਘਰ ਰੁਜ਼ਗਾਰ ਸਕੀਮ ਲਈ ਰੁਜ਼ਗਾਰ ਉਡੀਕ ਦੇ ਨੌਜਵਾਨਾਂ ਲਈ ਹੁਣ ਨਵੇਂ ਰਾਹ ਬੰਦ ਹੋ ਗਏ ਹਨ ਪਾਵਰ ਕਾਰਪੋਰੇਸ਼ਨ ਦੇ ਅੰਦਰ ਇਸ ਸਮੇਂ ਮਨਜ਼ੂਰ ਸ਼ੁਦਾ ਅਸਾਮੀਆਂ 75757 ਪ੍ਰਵਾਨਿਤ ਹਨ। ਜਿਨ੍ਹਾਂ ਵਿੱਚੋਂ 40483 ਅਸਾਮੀਆਂ ਖਾਲੀ ਪਈਆਂ ਹਨ ਫੈਸਲੇ ਦੀ ਨਜ਼ਰ ਵਿਚ ਦੇਖੀਏ ਤਾਂ ਗਰੁੱਪ ਏ 761ਦੀਆਂ ਗਰੁੱਪ ਬੀ 2862ਦੀਆਂ ਗਰੁੱਪ ਸੀ30702 ਦੀਆਂ ਅਤੇ ਗਰੁੱਪ ਡੀ6158 ਦੀਆਂ ਅਸਾਮੀਆਂ ਨੂੰ ਖ਼ਤਮ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਇਲਾਵਾ ਡੇਲੀਵੇਜ ਵਰਕਚਾਰਜ ਅਤੇ ਠੇਕਾ ਪ੍ਰਣਾਲੀ ਵਾਲੇ ਮੁਲਾਜ਼ਮਾਂ ' ਤੇ ਵੀ 20 ਫ਼ੀਸਦੀ ਕੱਟ ਲਾਇਆ ਜਾਣਾ ਹੈ । ਇਸ ਫੈਸਲੇ ਨਾਲ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਪ੍ਰਰਾਈਵੇਟ ਕੰਪਨੀਆਂ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਇਸ ਸਮੇਂ ਜਦੋਂ ਪਾਵਰ ਕਾਰਪੋਰੇਸ਼ਨ ਦੇ ਅੰਦਰ ਕੰਮ ਭਾਰ ਦੇ ਮੁਤਾਬਕ ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦੀ ਜ਼ਰੂਰ ਸੀ। ਉਸ ਸਮੇਂ ਪੋਸਟਾਂ ਤੇ ਕੱਟ ਲਾਉਣ ਨਾਲ ਮੁਲਾਜ਼ਮਾਂ ਤੇ ਵਾਧੂ ਕੰਮ ਦਾ ਬੋਝ ਹੋਰ ਵਧੇਗਾ ਅਤੇ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋਵੇਗਾ । ਰੈਲੀ ਵਿੱਚ ਆਹਲੂਵਾਲੀਆ ਕਮੇਟੀ ਵੱਲੋਂ ਨਿੱਜੀਕਰਨ ਦੀ ਡੋਜ਼ ਵਧਾਉਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ, ਜਿਸ ਤਹਿਤ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਬੰਦ ਕਰਨ ਅਤੇ ਨਵੇਂ ਸਨਅਤੀ ਪਾਰਕ ਬਣਾਉਣ ਦੀਆਂ ਵਿਓੁਤਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਕੋਲੋਂ ਮੰਗ ਕੀਤੀ ਗਈ ਪੰਜਾਬ ਦੇ ਲੋਕਾਂ ਦੇ ਭਲੇ ਲਈ ਅਤੇ ਪੰਜਾਬ ਦੇ ਭਲੇ ਲਈ ਸਰਕਾਰੀ ਥਰਮਲ ਚਾਲੂ ਰੱਖੇ ਜਾਣ ਅਤੇ ਨਵੇਂ ਸਰਕਾਰੀ ਥਰਮਲ ਹੋਰ ਲਗਾਏ ਜਾਣ ਪਾਵਰ ਕਾਰਪੋਰੇਸ਼ਨ ਦੇ ਅੰਦਰ ਨਵੀਆਂ ਪੋਸਟਾਂ ਦੀ ਰਚਨਾ ਕਰਕੇ ਨਵੀਂ ਪੱਕੀ ਭਰਤੀ ਚਾਲੂ ਕੀਤੀ ਜਾਵੇ ਨਵੇਂ ਭਰਤੀ ਹੋਏ ਕਰਮਚਾਰੀਆਂ ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਪੈਟਰਨ ਲਾਗੂ ਕੀਤਾ ਜਾਵੇ ਪ੍ਰਰੋਬੇਸ਼ਨਰੀ ਪੀਰੀਅਡ ਖਤਮ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਐਕਟ 1948 ਵਾਲੀਆਂ ਸੇਵਾ ਸ਼ਰਤਾਂ ਬਹਾਲ ਰੱਖੀਆਂ ਜਾਣ ਬਿਜਲੀ ਮੁਲਾਜ਼ਮਾਂ ਦੇ ਸਕੇਲ ਦੋ ਧਿਰੀ ਗੱਲਬਾਤ ਰਾਹੀਂ ਸੋਧੇ ਜਾਣ ਡੀ ਏ ਦੀਆਂ ਕਿਸ਼ਤਾਂ ਦਾ ਨਕਦ ਭੁਗਤਾਨ ਕੀਤਾ ਜਾਵੇ, ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵ ਅਤੇ ਲਾਕਡਾਊਨ ਦੇ ਬਹਾਨੇ ਹੇਠ ਪੰਜਾਬ ਅੰਦਰ ਧਾਰਾ 144 ਤਹਿਤ ਠੇਕਾ ਮੁਲਾਜ਼ਮ ਕਿਸਾਨ ਅਤੇ ਮੁਲਾਜ਼ਮਾਂ ਉੱਤੇ ਦਰਜ ਕੀਤੇ ਝੂਠੇ ਪੁਲਸ ਕੇਸ ਵਾਪਸ ਲਏ ਜਾਣ ਠੇਕਾ ਆਧਾਰਤ ਮੀਟਰ ਰੀਡਰਾਂ ਨੂੰ ਕਿਰਤ ਕਾਨੂੰਨਾਂ ਦੇ ਮੁਤਾਬਕ ਪੂਰੀ ਤਨਖਾਹ ਦਿੱਤੀ ਜਾਵੇ। ਇਸ ਰੈਲੀ ਨੂੰ ਡਵੀਜ਼ਨ ਪ੍ਰਧਾਨ ਤਰਸੇਮ ਲਾਲ, ਜਸਪਾਲ ਕੁਮਾਰ ਕੋਟਲਾ, ਜਰਨੈਲ ਸਿੰਘ, ਜਗਤਾਰ ਸਿੰਘ, ਬਿੱਟੂ ਕੁਮਾਰ, ਜਸਵੰਤ ਸਿੰਘ ਵੀ ਸੰਬੋਧਨ ਕੀਤਾ।