ਪੱਤਰ ਪ੍ਰਰੇਰਕ, ਨੰਗਲ : ਭਾਰਤੀ ਜਨਤਾ ਪਾਰਟੀ ਅਤੇ ਯੂਵਾ ਮੋਰਚਾ ਵੱਲੋਂ ਸੂਬੇ ਵਿਚ ਵੱਧ ਰਹੇ ਨਸ਼ਿਆਂ ਅਤੇ ਗੈਰਕਾਨੂੰਨੀ ਮਾਈਨਿੰਗ ਦੇ ਕਾਰੋਬਾਰ ਦੇ ਵਿਰੋਧ 'ਚ ਜ਼ਿਲ੍ਹਾ ਪ੍ਰਧਾਨ ਅਠਵਾਲ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਧਾਨ ਸਭਾ ਸਪੀਕਰ ਦੀ ਨੰਗਲ ਵਿਚਲੀ ਰਿਹਾਇਸ਼ 3 ਆਰ ਵੀ ਆਰ ਦੇ ਅੱਗੇ ਧਰਨਾ ਲਾਇਆ ਗਿਆ।

ਇਸ ਮੌਕੇ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਵਿਚ ਪੰਜਾਬ ਵਿਚੋਂ ਨਸ਼ੇ ਖਤਮ ਕਰ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਤਾਂ ਕੀ ਖਤਮ ਹੋਣੇ ਸੀ ਇਨ੍ਹਾਂ ਨਸ਼ਿਆਂ ਨਾਲ ਨੌਜਵਾਨ ਪੀੜ੍ਹੀ ਖਤਮ ਹੋਣੀ ਸ਼ੁਰੂ ਹੋ ਚੁੱਕੀ ਹੈ ਡਾ. ਪਰਮਿੰਦਰ ਸ਼ਰਮਾ ਨੇ ਕਿਹਾ ਕਿ ਸੁੂਬੇ ਵਿੱਚ ਨਸ਼ਿਆਂ ਅਤੇ ਮਾਈਨਿੰਗ ਮਾਫੀਆ ਦਾ ਕਾਰੋਬਾਰ ਦਿਨ ਪ੍ਰਤੀ ਦਿਨ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਇਹ ਸੱਭ ਕੁਝ ਕਥਿਤ ਤੌਰ ਤੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਸ਼ਹਿ 'ਤੇ ਹੀ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਘਟਨਾ ਵਾਪਰਣ ਤੋਂ ਬਾਅਦ ਸਿਰਫ ਖਾਨਾਪੂਰਤੀ ਕਰਨ ਲਈ ਹੀ ਛਾਪੇਮਾਰੀ ਕੀਤੀ ਜਾਂਦੀ ਹੈ।

ਰਾਜੇਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਰਾਜ ਵਿੱਚ ਨਸ਼ੇ, ਮਾਈਨਿੰਗ ਅਤੇ ਟਰਾਂਸਪੋਰਟ ਮਾਫੀਆ ਪੰਜਾਬ ਸਰਕਾਰ ਖਜ਼ਾਨੇ ਨੂੰ ਖੋਰਾ ਲਗਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਤੇ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਇਨ੍ਹਾਂ ਭਾਜਪਾ ਆਗੂਆਂ ਨੇ ਪੰਜਾਬ ਦੇ ਗਵਰਨਰ ਵੀਪੀ ਬਦਨੋਰ ਤੋਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਨਿਰਦੋਸ਼ਾਂ ਦੀਆਂ ਮੋਤਾਂ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਇਸ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਸ ਮੌਕੇ ਜੀਵਨ ਕੁਮਾਰ, ਪਰਦੀਪ ਵਾਲੀਆ, ਮੁਕੇਸ਼ ਨੱਡਾ, ਸ਼ੁਸ਼ੀਲ ਚੋਪੜਾ, ਰਾਕੇਸ਼ ਮੜਕਨ, ਰਜਿੰਦਰ ਰਾਣਾ, ਧਰਮਪਾਲ ਕੂਕਾ, ਮਹੇਸ਼ ਕਾਲੀਆ, ਅਨਿਲ ਸ਼ਰਮਾ, ਨਰੇਸ਼ ਕਮੁਾਰ, ਰੋਹਿਤ ਸੰਦਲ, ਰਾਜੇਸ਼ ਬੱਗਾ, ਰਾਕੇਸ਼ ਸ਼ਰਮਾ ਪਿੰਕੀ, ਠੇਕੇਦਾਰ ਵਿਨੋਦ ਕੁਮਾਰ, ਅਮਿਤ ਬਰਾਰੀ, ਸੀਆ ਰਾਮ ਕਟਾਰੀਆ, ਕੰਵਰ ਪੋਸਵਾਲ, ਰਵਿੰਦਰ ਕੁਮਾਰ, ਤਿਲਕ ਰਾਜ ਲੱਕੀ ਆਦਿ ਮੌਜੂਦ ਸਨ

ਭਾਜਪਾ ਲੀਡਰ ਕਰ ਰਹੇ ਹੋਛੀ ਰਾਜਨੀਤੀ : ਪੰਮਾ

ਹਰ ਵਿਅਕਤੀ ਨੰੂ ਹੱਕ ਹੈ ਕਿ ਉਹ ਲੋਕ ਵਿਰੋਧੀ ਨੀਤੀਆਂ ਖਿਲਾਫ ਪ੍ਰਦਰਸ਼ਨ ਕਰ ਸਕਦਾ ਹੈ ਪੰਜਾਬ ਵਿੱਚ ਮੌਤਾਂ ਦੀ ਘਟਨਾ ਅਸਲ ਵਿੱਚ ਬਹੁਤ ਦੁਖਦਾਈ ਘਟਨਾ ਹੈ ਤੇ ਇਸਦੀ ਸੀਬੀਆਈ ਜਾਂਚ ਵੀ ਹੋਣੀ ਚਾਹੀਦੀ ਹੈ ਪਰ ਅੱਜ ਭਾਜਪਾ ਵੱਲੋਂ ਨੰਗਲ ਵਿੱਚ ਜੋ ਪ੍ਰਦਰਸ਼ਨ ਕੀਤਾ ਗਿਆ ਉਹ ਸਿਰਫ ਤੇ ਸਿਰਫ ਲੀਡਰਸ਼ਿਪ ਚਮਕਾਉਣ ਲਈ ਤੇ ਹਾਕਮਾਂ ਨੰੂ ਖੁਸ਼ ਕਰਨ ਲਈ ਕੀਤਾ ਗਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡ. ਪਰਮਜੀਤ ਸਿੰਘ ਪੰਮਾ ਨੇ ਭਾਜਪਾ 'ਤੇ ਵਰਦਿਆਂ ਕੀਤਾ ਪੰਮਾ ਨੇ ਕਿਹਾ ਕਿ ਪਿਛਲੇ 6 ਸਾਲ ਦੇ ਕਾਰਜਕਾਲ ਦੌਰਾਨ ਕੇਂਦਰ ਨੇ ਪੰਜਾਬ ਸਰਕਾਰ ਖਿਲਾਫ ਮਤਰਈ ਮਾਂ ਵਾਲਾ ਸਲੂਕ ਕੀਤਾ ਹੈ ਪੰਜਾਬ ਨੰੂ ਜੀਐੱਸਟੀ ਦੀ ਵਕਾਇਆ ਰਾਸ਼ੀ ਨਹੀਂ ਦਿੱਤੀ ਕੋਈ ਕਾਰਖਾਨਾ ਪੰਜਾਬ ਨੰੂ ਨਹੀਂ ਦਿੱਤਾ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਸਾਨੀ ਨੰੂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲ ਵਿੱਚ ਭਾਜਪਾ ਹੋਛੀ ਰਾਜਨੀਤੀ ਕਰ ਰਹੀ ਹੈ ਜੇਕਰ ਪੰਜਾਬ ਦੇ ਲੋਕਾਂ ਦੀ ਇਨ੍ਹਾਂ ਲੀਡਰਾਂ ਨੰੂ ਚਿੰਤਾ ਹੈ ਤਾਂ ਉਹ ਪੰਜਾਬ ਦੇ ਹੱਕਾਂ ਲਈ ਕੇਂਦਰ ਦਾ ਵਿਰੋਧ ਕਰਨ ਤਾਂ ਜੋ ਪੰਜਾਬ ਨੰੂ ਮੁੜ ਖ਼ੁਸ਼ਹਾਲ ਬਣਾਇਆ ਜਾ ਸਕੇ।