ਸਟਾਫ ਰਿਪੋਰਟਰ, ਰੁੂਪਨਗਰ : ਡਾ. ਐੱਸਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸੱਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵੱਲੋਂ ਸਥਾਨਕ ਗੂਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ। ਇਸ ਮੌਕੇ 'ਤੇ ਸਰਬੱਤ ਦਾ ਭਲਾ ਚੈਰਿਟੇਬਲ ਟੱਰਸਟ ਦੇ ਮੈਨੇਜਿੰਗ ਟੱਰਸਟੀ ਡਾ. ਐਸਪੀ ਸਿੰਘ ਓਬਰਾਏ ਜੀ ਅਤੇ ਐੈਸਪੀ ਜਗਜੀਤ ਸਿੰਘ ਜੱਲ੍ਹਾ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਰਹੇ ਤੇ ਇਨ੍ਹਾਂ ਵੱਲੋਂ ਮਹੀਨਾਵਾਰ ਪੈਨਸ਼ਨ ਚੈੱਕ ਤੇ ਰਾਸ਼ਨ ਕਿੱਟਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਣ ਦੀ ਰਸਮ ਅਦਾ ਕੀਤੀ ਗਈ। ਰੂਪਨਗਰ ਇਕਾਈ ਦੇ ਪ੍ਰਧਾਨ ਜੇਕੇ ਜੱਗੀ ਨੇ ਜਾਣਕਾਰੀ ਸਾਂਝੇ ਕਰਦੀਆਂ ਦੱਸਿਆ ਕੀ ਇਸ ਸਮਾਗਮ ਦੌਰਾਨ 300 ਗਰੀਬ ਲੋੜਵੰਦ ਪਰਿਵਾਰਾਂ, ਮੈਡੀਕਲ ਤੇ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਸੁੱਕੇ ਰਾਸ਼ਨ ਦਿਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਰਾਸ਼ਨ ਦੀ ਸਪਲਾਈ ਸਤੰਬਰ ਮਹੀਨੇ ਤੱਕ ਦਿੱਤੀ ਜਾਵੇਗੀ ਇਹ ਕੀਟਾਂ ਲੋੜਵੰਦ ਪਰਿਵਾਰਾਂ, ਗ੍ੰਥੀ, ਰਿਕਸ਼ਾ ਚਾਲਕ, ਬੱਸ ਡਰਾਇਵਰ, ਟੈਕਸੀ ਚਾਲਕ ਆਦਿ ਪਰਿਵਾਰਾਂ ਨੂੰ ਇਹਨਾਂ ਰਾਸ਼ਨ ਦਿਆਂ ਕੀਟਾਂ ਵਿੱਚ 5 ਕਿੱਲੋ ਆਟਾ, 5 ਕਿੱਲੋ ਚਾਵਲ, ਢਾਈ ਕਿੱਲੋ ਚੀਨੀ,ਢਈ ਕਿੱਲੋ ਦਾਲ , 1/2 ਕਿੱਲੋ ਨਿਊਟਰੀ ਅਤੇ 1/2 ਕਿੱਲੋ ਚਾਹ ਪੱਤੀ ਸੀ। ਚੈੱਕ ਵੰਡਣ ਸਮੇਂ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਤੋਂ ਬਾਅਦ ਪੈ੍ੱਸ ਕਲੱਬ ਰੂਪਨਗਰ ਵਿਖੇ ਇੱਕ ਪੈ੍ਸ ਮੀਟਿੰਗ ਵੀ ਕੀਤੀ ਅਤੇ ਇਸ ਵਿੱਚ ਡਾ. ਐਸਪੀ ਸਿੰਘ ਓਬਰਾਏ ਨੇ ਆਪਣੇ ਵੱਲੋਂ ਚੱਲ ਰਹੇ ਸਾਰੇ ਯੋਜਨਾਵਾ ਬਾਰੇ ਦੱਸਿਆ। ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ ਵਿਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 700 ਭਾਰਤੀ ਨੌਜਵਾਨਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਵਾਪਸ ਭਾਰਤ ਆਪਣੇ ਖਰਚੇ 'ਤੇ ਲੈ ਕੇ ਆ ਰਹੇ ਹਨ। ਇਸ ਸੰਸਥਾ ਵੱਲੋਂ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮਿਰ ਵਿਚ 60,000 ਪਰਿਵਾਰਾਂ ਨੂੰ ਇਸ ਮਹਿਨੇ ਦੀ ਰਾਸ਼ਨ ਖੇਪ ਦਿੱਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੇਕੇ ਜੱਗੀ, ਟਰੱਸਟ ਦੇ ਉਪ ਪ੍ਰਧਾਨ ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ ਸਿੰਘ, ਸੁਖਦੇਵ ਸ਼ਰਮਾ, ਜੀਐੱਸਓਬਰਾਏ, ਰਾਜੀਵ ਸਹਿਗਲ, ਧਰਮਵੀਰ ਤੇ ਜਗਜੀਤ ਜੀਤੀ ਮੌਜੂਦ ਸਨ।