ਪਰਮਜੀਤ ਅਬਿਆਣਾ, ਨੂਰਪੁਰ ਬੇਦੀ

ਢਾਡੀ ਭਾਈ ਨੱਥਾ ਭਾਈ ਅਬਦੁੱਲਾ ਸਭਾ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਇਕਾਈ ਦੀ ਮੀਟਿੰਗ ਗੁਰੂ ਕਾ ਖੂਹ ਮੁੰਨੇ ਗੁਰੂ ਘਰ ਵਿਖੇ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਢਾਡੀ ਜਵਾਲਾ ਸਿੰਘ ਪਤੰਗਾ ਨੇ ਦੱਸਿਆ ਕਿ ਇਸ ਮੀਟਿੰਗ ਤੋਂ ਪਹਿਲਾਂ ਰੋਪੜ ਵਿਖੇ ਇਕ ਮੀਟਿੰਗ ਢਾਡੀ ਮਲਕੀਤ ਸਿੰਘ ਪਪਰਾਲੀ ਪੰਜਾਬ ਪ੍ਰਧਾਨ, ਚੇਅਰਮੈਨ ਪਿ੍ਰਤਪਾਲ ਸਿੰਘ ਬੈਂਸ, ਮੀਤ ਪ੍ਰਧਾਨ ਜਸਪਾਲ ਸਿੰਘ ਤਾਨ ਅਤੇ ਹੋਰ ਸਾਰੇ ਪੰਜਾਬ ਦੇ ਢਾਡੀ ਜਥਿਆਂ ਵੱਲੋਂ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਮਨਜੀਤ ਸਿੰਘ ਅਬਿਆਣਾ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਇਕਾਈ ਦਾ ਪ੍ਰਧਾਨ ਚੁਣਿਆ ਗਿਆ ਸੀ ਤੇ ਮੈਨੂੰ ਪੰਜਾਬ ਦਾ ਮੁੱਖ ਸਲਾਹਕਾਰ ਚੁਣਿਆ ਗਿਆ ਸੀ। ਉਨ੍ਹਾਂ ਸਟੇਜ ਤੇ ਬੋਲਦਿਆਂ ਇਲਾਕੇ ਦੇ ਸਾਰੇ ਢਾਡੀ ਜਥਿਆਂ ਨੂੰ ਰਲ ਮਿਲ ਕੇ ਸਾਥ ਦੇਣ ਦੀ ਅਪੀਲ ਕੀਤੀ ਅਬਿਆਣਾ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਸਮੁੱਚੀ ਢਾਡੀ ਸਭਾ ਮਲਕੀਤ ਸਿੰਘ ਪਪਰਾਲੀ, ਪਿ੍ਰਤਪਾਲ ਸਿੰਘ ਬੈਂਸ, ਜਸਪਾਲ ਸਿੰਘ ਤਾਨ, ਬਲਬੀਰ ਸਿੰਘ ਬੀਰ, ਜਸਮੇਰ ਸਿੰਘ ਬਾਠ ,ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ ਹੀਰਾ ਅਤੇ ਹੋਰ ਸਮੁੱਚੀ ਪੰਜਾਬ ਦੀ ਢਾਡੀ ਸਭਾ ਵੱਲੋਂ ਸਾਨੂੰ ਸ੍ਰੀ ਆਨੰਦਪੁਰ ਸਾਹਿਬ ,ਨੂਰਪੁਰਬੇਦੀ ਇਕਾਈ ਦੀ ਚੋਣ ਕਰਨ ਲਈ ਕਿਹਾ ਗਿਆ ਸੀ। ਜਵਾਲਾ ਸਿੰਘ ਪਤੰਗਾ ਨੇ ਕਿਹਾ ਕਿ ਤਾਂ ਅਸੀਂ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਇਕਾਈ ਦੇ ਬਾਕੀ ਪੱਚੀ ਸਾਥੀਆਂ ਦੀ ਚੋਣ ਕੀਤੀ, ਜਿਸ ਵਿਚ ਦੌਲਤ ਸਿੰਘ ਨਿਰਾਲਾ ਚੇਅਰਮੈਨ ,ਜਵਾਲਾ ਸਿੰਘ ਪਤੰਗਾ ਸਰਪ੍ਰਸਤ ,ਪ੍ਰਧਾਨ ਮਨਜੀਤ ਸਿੰਘ ਅਬਿਆਣਾ ,ਵਾਈਸ ਪ੍ਰਧਾਨ ਕਰਮ ਸਿੰਘ ਅਗਮਪੁਰੀ ,ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਢਾਹਾਂ, ਮੀਤ ਪ੍ਰਧਾਨ ਕਿਸ਼ੋਰ ਸਿੰਘ ਬੰਗੜ, ਵਾਈਸ ਚੇਅਰਮੈਨ ਕੁਲਦੀਪ ਸਿੰਘ ਗਿੱਲ ,ਸੀਨੀਅਰ ਜਰਨਲ ਸਕੱਤਰ ਜਸਵਿੰਦਰ ਸਿੰਘ ਅਗਮਪੁਰੀ, ਜਨਰਲ ਸਕੱਤਰ ਧਰਮ ਸਿੰਘ ਤਾਲਿਬ, ਖ਼ਜ਼ਾਨਚੀ ਬਲਵਿੰਦਰ ਸਿੰਘ ਭਾਓਵਾਲ, ਪ੍ਰਰੈੱਸ ਸਕੱਤਰ ਪਰਮਜੀਤ ਸਿੰਘ ਨਿੱਕੂਵਾਲ ,ਸਲਾਹਕਾਰ ਰਾਕੇਸ਼ ਸਿੰਘ ਸੋਨੀ, ਜਨਰਲ ਸਕੱਤਰ ਜਸਵੀਰ ਸਿੰਘ ਚਨੌਲੀ, ਬੁਲਾਰਾ ਗੁਰਬਖ਼ਸ਼ ਸਿੰਘ ,ਮੁੱਖ ਬੁਲਾਰਾ ਜਗਜੀਵਨ ਸਿੰਘ ਰਾਣਾ, ਬੁਲਾਰਾ ਗੁਰਬਖ਼ਸ਼ ਸਿੰਘ, ਸਲਾਹਕਾਰ ਕਰਨੈਲ ਸਿੰਘ ਅਮਰਪੁਰੀ, ਪ੍ਰਰੈੱਸ ਸਕੱਤਰ ਗੁਰਿੰਦਰ ਸਿੰਘ ਘਨੌਲੀ, ਸੰਯੁਕਤ ਕੈਸ਼ੀਅਰ ਸਤਨਾਮ ਸਿੰਘ ਚਨੌਲੀ, ਸਕੱਤਰ, ਬਾਲ ਕਿ੍ਸ਼ਨ ਸਿੰਘ ,ਪ੍ਰਰੈੱਸ ਸਕੱਤਰ ਪਰਮਜੀਤ ਸਿੰਘ, ਉਂਕਾਰ ਸਿੰਘ ਸਵਾੜਾ, ਬਿੱਕਰ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਤੇ ਹਰਵਿੰਦਰ ਸਿੰਘ ਨੂੰ ਮੈਂਬਰ ਚੁਣਿਆ ਗਿਆ ਹੈ। ਇਸ ਸਭਾ ਦੀ ਚੋਣ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਇਕਬਾਲ ਸਿੰਘ ਲਾਲਪੁਰਾ ਸਾਬਕਾ ਆਈਪੀਐਸ ਅਧਿਕਾਰੀ ਅਤੇ ਭੁਪਿੰਦਰ ਸਿੰਘ ਬਜਰੂੜ ਨੇ ਇਸ ਚੋਣ ਕੀਤੀ ਗਈ ਢਾਡੀ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਅਬਿਆਣਾ, ਜਵਾਲਾ ਸਿੰਘ ਪਤੰਗਾ ਅਤੇ ਹੋਰ ਬਾਕੀ ਅਹੁਦੇਦਾਰਾਂ ਨੂੰ ਵੀ ਵਧਾਈ ਦਿੱਤੀ।ਉਨ੍ਹਾਂ ਮੰਚ 'ਤੇ ਬੋਲਦਿਆਂ ਕਿਹਾ ਕਿ ਭਾਈ ਨੱਥਾ ਭਾਈ ਅਬਦੁੱਲਾ ਸਭਾ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਵੱਲੋਂ ਆਪਣੇ ਏਕੇ ਨੂੰ ਬਰਕਰਾਰ ਰੱਖ ਕੇ ਇਹ ਸਾਰੀਆਂ ਚੋਣਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਵਾਲਾ ਸਿੰਘ ਪਤੰਗਾ ਅਤੇ ਪ੍ਰਧਾਨ ਮਨਜੀਤ ਸਿੰਘ ਅਬਿਆਣਾ ਵੱਲੋਂ ਸਮੁੱਚੀ ਪੰਜਾਬ ਦੀ ਸਭਾ ਦਾ ਧੰਨਵਾਦ ਕੀਤਾ ਗਿਆ ਅਤੇ ਹੋਰ ਵੀ ਇਲਾਕੇ ਦੇ ਢਾਡੀ ਜਥਿਆਂ ਨੂੰ ਇਸ ਸਭਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ।