ਗੁਰਦੀਪ ਭੱਲੜੀ, ਨੰਗਲ

ਬੀਬੀਐੱਮਬੀ ਵਰਕਰ ਯੂਨੀਅਨ ਨੰਗਲ ਜਿਲਾ ਰੋਪੜ (ਪੰਜਾਬ) ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਲੋਕ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਅਤੇ ਕੋਲੇ ਦੀ ਕਮਰਸ਼ੀਅਲ ਮਾਇਨਿੰਗ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾਣ ਦੇ ਰੋਸ ਵਜੋਂ ਟਰੇਡ ਯੂਨੀਅਨਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਦੇ ਦਿੱਤੇ ਸੱਦੇ ਦੇ ਸਮਰਥਨ ਵਿੱਚ ਕਾਲੇ ਬਿੱਲੇ ਲਾ ਕੇ ਨੰਗਲ ਡੈਮ ਵਿਖੇ ਰੋਸ ਰੈਲੀ ਕੀਤੀ ਗਈ । ਪ੍ਰਧਾਨ ਰਾਮ ਕੁਮਾਰ ਪ੍ਰਧਾਨਗੀ ਹੇਠ ਹੋਈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਯੂਨੀਅਨ ਆਗੂਆਂ ਨੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਸਰਕਾਰੀ ਵਿਭਾਗਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਆਗੂਆਂ ਨੇ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਵੇਚਣ ਦਾ ਸਖਤ ਵਿਰੋਧ ਕੀਤਾ ਅਤੇ ਮੰਗ ਕੀਤੀ ਗਈ ਕਿ ਇਸ ਥਾਂ ਤੇ ਦੁਬਾਰਾ ਨਵੇਂ ਪਲਾਟ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਡਿਗਰੀਆਂ, ਡਿਪਲੋਮੇ ਅਤੇ ਉੱਚ ਕੋਟੀ ਦੀਆਂ ਪੜ੍ਹਾਈਆਂ ਕਰਕੇ ਲੱਖਾ ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਨੇ ਲੋਕ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਮੁਲਾਜ਼ਮ ਵਿਰੋਧੀ, ਨੀਤੀਆਂ ਦੀ ਕੜੇ ਸ਼ਬਦਾਂ ਵਿਚ ਆਲੋਚਨਾ ਕੀਤੀ, ਉੱਥੇ ਬੀਬੀਐਮਬੀ ਵਿਭਾਗ ਦੇ ਚੇਅਰਮੈਨ ਸਾਹਿਬ ਤੋਂ ਮੰਗ ਕੀਤੀ ਕਿ ਵਿਭਾਗ ਵਿੱਚ ਅਲੱਗ ਅਲੱਗ ਕੈਟੇਗਰੀਆਂ ਦੀਆ ਖਾਲੀ ਪਈਆਂ ਪੋਸਟਾਂ ਨੂੰ ਫੌਰੀ ਭਰਿਆ ਜਾਵੇ ਅਤੇ ਦਰਜਾ ਚਾਰ ਦੀਆਂ ਖਾਲੀ ਪਈਆਂ ਪੋਸਟਾਂ ਅਧੀਨ ਡੇਲੀਵੇਜ ਕਿਰਤੀਆਂ ਨੂੰ ਕੰਮ ਤੇ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਕੇ ਕੰਟਰੈਕਟ ਤੇ ਰੱਖੇ ਜੂਨੀਅਰ ਇੰਜੀਨੀਅਰਾਂ ਅਤੇ ਹੋਰ ਵੱਖ-ਵੱਖ ਕੈਟੇਗਰੀਆਂ ਦੇ ਵਰਕਰਾਂ ਨੂੰ ਜਲਦੀ ਪੱਕਿਆ ਕੀਤਾ ਜਾਵੇ। ਇਸ ਮੌਕੇ ਜਰਨਲ ਸਕੱਤਰ ਦਯਾ ਨੰਦ ਜੋਸੀ, ਮੀਤ ਪ੍ਰਧਾਨ ਮੰਗਤ ਰਾਮ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਪ੍ਰਰੈੱਸ ਸਕੱਤਰ ਸਿਕੰਦਰ ਸਿੰਘ ਦਬੋਟਾ, ਵਿੱਤ ਸਕੱਤਰ ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਮਹਿਲਾ ਤਾਲਮੇਲ ਸੰਘਰਸ ਕਮੇਟੀ ਦੀ ਪ੍ਰਧਾਨ ਪੂਨਮ ਸਰਮਾ, ਕਾਂਤਾ ਦੇਵੀ, ਅਨੀਤਾ ਜੋਸੀ, ਮਮਤਾ, ਰਾਧਾ, ਸਵਰਨ ਕੌਰ, ਹਰਬੰਸ ਕੌਰ ਆਦਿ ਹਾਜ਼ਰ ਸਨ।