ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਸਵਿੰਦਰ ਦੇ ਘਰ ਦਾ ਮੁੱਖ ਗੇਟ ਖੁੱਲ੍ਹਿਆ ਹੋਇਆ ਸੀ। ਪਰਿਵਾਰ ਦੇ ਕੁਝ ਮੈਂਬਰ ਉਪਰੀ ਮੰਜ਼ਿਲ 'ਚ ਸਨ, ਜਦਕਿ ਜਸਵਿੰਦਰ ਸਿੰਘ ਦੀ ਮਾਤਾ ਜਸਵੰਤ ਕੌਰ ਵਿਹੜੇ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਜਸਵੰਤ ਕੌਰ ਨੇ ਘਰ ਦੇ ਇਕ ਕਮਰੇ 'ਚ ਤੇਂਦੂਆ ਦਾਖਲ ਹੁੰਦਾ ਦੇਖਿਆ।
ਮੌਕੇ 'ਤੇ ਪੁਲਿਸ ਪਹੁੰਚ ਗਈ ਹੈ। ਤੇਂਦੂਆ ਘਰ 'ਚ ਵੜਨ ਦੀ ਸੂਚਨਾ ਮਿਲਣ ਤੋਂ ਬਾਅਦ ਨੇੜੇ-ਤੇੜੇ ਦੋ ਲੋਕ ਇੱਕਠੇ ਹੋ ਗਏ। ਅਜੇ ਰੈਸਕਿਊ ਟੀਮ ਦੇ ਪੁੱਜਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਤੇਂਦੁਏ ਨੂੰ ਫੜਨ ਲਈ ਪਿੰਜਰਾ ਪਹੁੰਚ ਗਿਆ ਹੈ।
Posted By: Amita Verma