ਪਵਨ ਕੁਮਾਰ, ਨੂਰਪੁਰਬੇਦੀ : ਭਾਰਤੀ ਜਨਤਾ ਪਾਰਟੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਨੂੰ ਕੇਂਦਰੀ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਸਮਿਤੀ ਦਾ ਮੈਂਬਰ ਬਣਨ ਤੇ ਅੱਜ ਉਹਨਾਂ ਦੇ ਜੱਦੀ ਪਿੰਡ ਲਾਲਪੁਰ ਵਿਖੇ ਪਿੰਡ ਵਾਸੀਆਂ ਵਲੋਂ ਲੱਡੂ ਵੰਡ ਗਏ ਅਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਢੋਲ ਵਜਾ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪਿੰਡ ਵਾਸੀਆਂ ਵੱਲੋ ਲਾਲਪੁਰਾ ਦੇ ਭਰਾ ਹਰਪਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਤਰਸੇਮ ਲਾਲ, ਮਾਸਟਰ ਦੇਵਰਾਜ, ਰਘੁਵੀਰ ਸਿੰਘ, ਨੰਦ ਸਿੰਘ, ਬਲਵਿੰਦਰ ਸਿੰਘ, ਰਾਮਪਾਲ ਸੈਣੀ, ਸਰਪੰਚ ਚਾਨਣ ਸਿੰਘ, ਪੰਚ ਲਾਡੀ, ਕਿਸ਼ਨ, ਦੇਵ, ਕਮਲ ਪੰਚ, ਰਾਮ ਕਿਸ਼ਨ, ਸੁਰਿੰਦਰ, ਜਗੀਰ ਕੌਰ, ਸੰਗੁੀਤਾ, ਪੇ੍ਮੋ, ਸਰੋਜ ਰਾਣੀ, ਬਾਲ ਕਿਸ਼ਨ ਕੁੱਕੂ, ਰਾਜ ਕੁਮਾਰ, ਬਰਿੰਦਰ ਰਾਣਾ, ਦਰਸ਼ਨ ਕਾਂਗੜ, ਸ਼ਿੰਦਪਾਲ, ਸੁਸ਼ੀਲ ਕੁਮਾਰ, ਬੀਰਬਲ ਝੰਡੀਆਂ ਕਲਾਂ, ਗੁਰਨਾਮ ਆਜ਼ਮਪੁਰ, ਹਰੀਸ਼ ਕਰਤਾਰਪੁਰ, ਜ਼ੋਰਾਵਰ ਸਿੰਘ, ਬਲਵੰਤ ਸੋਢੀ ਆਦਿ ਹਾਜ਼ਰ ਸਨ।