ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ : ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੀ ਮੀਟਿੰਗ ਕਨਵੀਨਰ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਟੈਕਨੀਕਲ ਸਰਵਸਿਜ਼ ਯੂਨੀਅਨ ਬੀਬੀਐੱਮਬੀ ਮਜ਼ਦੂਰ ਵਰਕਰ ਯੂਨੀਅਨ ਜੰਗਲਾਤ ਵਰਕਰਜ਼ ਯੂਨੀਅਨ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਅਤੇ ਠੇਕਾ ਅਧਾਰਤ ਮੀਟਰ ਰੀਡਰ ਵਰਕਰ ਯੂਨੀਅਨ ਦੇ ਕਰਮਚਾਰੀਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਹਿੱਸਾ ਲਿਆ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੀ ਚੋਣ ਕੀਤੀ ਗਈ, ਜਿਸ ਵਿਚ ਕਨਵੀਨਰ ਤਰਸੇਮ ਲਾਲ ਕੋ ਕਨਵੀਨਰ ਗੁਰਦਿਆਲ ਸਿੰਘ ਭੰਗਲ ਮੁੱਖ ਸਲਾਹਕਾਰ ਕਰਨੈਲ ਸਿੰਘ ਰੱਕੜ ਅਤੇ ਮੈਂਬਰ ਰਾਮ ਕੁਮਾਰ ਸਿਕੰਦਰ ਸਿੰਘ ਮੰਗਤ ਰਾਮ ਦਿਆਨੰਦ ਗੁਰਪ੍ਰਸਾਦ ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਅਤੇ ਪੂਨਮ ਸ਼ਰਮਾ ਕਾਂਤਾ ਦੇਵੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਬਲਦੇਵ ਕੁਮਾਰ ਅਤੇ ਚੇਤ ਰਾਮ ਜੰਗਲਾਤ ਵਰਕਰ ਯੂਨੀਅਨ ਵੱਲੋਂ ਰਾਜੀਵ ਰਾਣਾ ਕਪਲ ਮਹਿੰਦਲੀ ਮੱਖਣ ਕਾਲਸ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨਰਿੰਦਰ ਕੁਮਾਰ ਦਰਸ਼ਨ ਸਿੰਘ ਠੇਕਾ ਅਧਾਰਤ ਮੀਟਰ ਰੀਡਰ ਬਲਵੰਤ ਸਿੰਘ ਟੀਐੱਸਯੂ ਮੈਂਬਰ ਚੁਣੇ ਗਏ . ਅੱਜ ਦੀ ਇਸ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਬਰਨਾਲਾ ਜੇਲ੍ਹ ਅੱਗੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਸਮੂਹ ਵਰਕਰ 23 ਅਕਤੂਬਰ ਨੂੰ ਸ਼ਮੂਲੀਅਤ ਕਰਨਗੇ ਅਤੇ ਮੰਗ ਕੀਤੀ ਕਿ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਕੇ ਉਸ ਨੂੰ ਰਿਹਾਅ ਕੀਤਾ ਜਾਵੇ।