ਲਖਵੀਰ ਖਾਬੜਾ, ਰੂਪਨਗਰ

ਪਿੰਡ ਕੋਟਲਾ ਨਿਹੰਗ ਦੇ ਘਰੇਲੂ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਕੇ ਗ੍ਰਾਮ ਪੰਚਾਇਤ ਤੇ ਮੰਡੀ ਬੋਰਡ ਅਤੇ ਨਗਰ ਕੌਂਸਲ ਆਹਮੋ-ਸਾਹਮਣੇ ਆ ਗਏ ਹਨ। ਪਿੰਡ ਕੋਟਲਾ ਨਿਹੰਗ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਵੱਲੋਂ ਪਾਏ ਜਾ ਰਹੇ ਪਾਈਪਾਂ ਨੂੰ ਨੇੜੇ ਗੁਰਦੁਆਰਾ ਸ਼੍ਰੀ ਭੱਠਾ ਰੇਲਵੇ ਟਰੈਕ ਕੋਲੋਂ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਦੀ ਕੰਮ ਕਰ ਰਹੇ ਸਨ ਤਾਂ ਮੌਕੇ 'ਤੇ ਪਹੁੰਚੇ ਅਕਾਲੀ ਦਲ ਦੇ ਸਾਬਕਾ ਕੌਸਲਰ ਕਰਨੈਲ ਸਿੰਘ ਤੰਬੜ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤੁਸੀ ਮੰਡੀ ਵਾਲੇ ਪਾਸੇ ਪਿੰਡ ਦਾ ਪਾਣੀ ਨਹੀੰ ਪਾ ਸਕਦੇ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਜਿਸ ਦੇ ਚਲੱਦਿਆ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ ਗਿੱਲ, ਨਗਰ ਕੌਸਲ ਦੇ ਪ੍ਰਧਾਨ ਸੰਜੇ ਵਰਮਾ ਤੇ ਮੰਡੀ ਬੋਰਡ ਦੇ ਅਧਿਕਾਰੀ ਪਹੁੰਚ ਗਏ। ਅਧਿਕਾਰੀਆਂ ਨੇ ਪੰਚਾਇਤ ਨੂੰ ਨਗਰ ਕੌਸਲ ਦੇ ਏਰੀਏ 'ਚ ਪਾਇਪ ਪਾਉਣ ਤੋ ਰੋਕ ਦਿੱਤਾ ਹੈ। ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਨੇ ਕਿਹਾ ਕਿ ਪਿੰਡ ਕੋਟਲਾ ਨਿਹੰਗ ਦੇ ਪਾਣੀ ਦਾ ਮਾਮਲਾ ਕਾਫੀ ਦੇਰ ਤੋ ਚੱਲ ਹਿਾ ਹੈ, ਜਿਸ ਦੇ ਪੱਕੇ ਹੱਲ ਲਈ ਜਲਦ ਹੀ ਡਿਪਟੀ ਕਮਿਸ਼ਨ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪਿੰਡ ਕੋਟਲਾ ਨਿਹੰਗ ਦੇ ਸਰਪੰਚ ਬੀਬੀ ਪਿ੍ਰਤਪਾਲ ਕੌਰ ਨੇ ਕਿਹਾ ਕਿ ਪਿੰਡ ਦੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਅਰਜ਼ੀਆਂ ਵੀ ਦੇ ਚੁੱਕੇ ਹਾਂ। ਉਨ੍ਹਾਂ ਪਿੰਡ ਦੀ ਪਾਣੀ ਦੀ ਨਿਕਾਸੀ ਲਈ ਪਾਈਪ ਪਾ ਕੇ ਪੁਰਾਣੇ ਸਮੇਂ ਤੋਂ ਮੰਡੀ ਵਾਲੇ ਪਾਸੇ ਵੱਲ ਨੂੰ ਪਾਈਪਾਂ ਪਾ ਹੇ ਸਨ, ਇਸ ਕਰਕੇ ਸਾਨੂੰ ਮੰਡੀ ਬੋਰਡ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਾਲੇ ਪਾਸੇ ਪਾਈਪ ਪਾ ਰੇਲਵੇ ਟ੍ਰੈਕ ਕੋਲ ਬਣੀ ਪੁਲੀ ਨਾਲ ਜੋੜ ਦਿੱਤਾ ਹੈ। ਸਰਪੰਚ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਕੋਟਲਾ ਨਿਹੰਗ ਦੀ ਪਾਣੀ ਤਿੰਨ ਚਾਰ ਥਾਵਾਂ ਤੋਂ ਰੇਲਵੇ ਟ੍ਰੈਕ ਦੀ ਥੱਲਿਓਂ ਹੋ ਕੇ ਜਾਂਦਾ ਹੈ, ਦੂਜੇ ਪਾਸੇ ਨਗਰ ਕੌਸਲ ਦੀ ਹਦੂਦ ਹੋਣ ਕਰ ਕੇ ਪਾਣੀ ਦੀ ਨਿਕਾਸੀ ਉਲਝਣ 'ਚ ਫਸੀ ਹੋਈ ਹੈ, ਇਸ ਕਰ ਕੇ ਪਾਣੀ ਮਸਲਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਵਾਰਡ ਨੰਬਰ 3 ਤੋ ਕਾਗਰਸੀ ਕੌਸਲਰ ਜਸਪਿੰਦਰ ਕੌਰ ਪਿੰਕਾ ਨੇ ਕਿਹਾ ਕਿ ਪਿੰਡ ਕੋਟਲਾ ਨਿਹੰਗ ਦੀ ਪੰਚਾਇਤ ਪਾਣੀ ਦੀ ਨਿਕਾਸੀ ਨੂੰ ਲੈ ਕੇ ਧੱਕਾ ਕਰ ਰਹੀ ਹੈ , ਜਦਕਿ ਪੰਚਾਇਤ ਇਸ ਮਾਮਲੇ ਵਿਚ ਪਹਿਲਾਂ ਹੀ ਮੰਡੀ ਬੋਰਡ ਤੋ ਕੇਸ ਹਾਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਸ਼ੁਰੂ ਤੋਂ ਹੀ ਚੱਲ ਰਹੀ ਹੈ, ਕਿਉਂਕਿ ਮੰਡੀ ਵਾਲਾ ਹਿੱਸਾ ਜੋ ਹੁਣ ਨਗਰ ਕੌਸਲ ਵਿੱਚ ਹੈ ਉਹ ਪਹਿਲਾ ਪਿੰਡ ਕੋਟਲਾ ਨਿਹੰਗ ਦਾ ਹੀ ਹਿੱਸਾ ਸੀ । ਨਗਰ ਕੌਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਕਾਰਵਾਈ ਜਲਦ ਕੀਤੀ ਜਾਵੇਗੀ ਅਤੇ ਦੋਵਾਂ ਧਿਰਾਂ ਦੇ ਪੱਖ ਸੁਣੇ ਜਾਣਗੇ। ਨਗਰ ਕੌਸਲ ਦੀ ਹਦੂਦ ਵਿਚ ਆਉਣ ਕਰਕੇ ਪਾਣੀ ਦੀ ਨਿਕਾਸੀ ਦਾ ਮਾਮਲਾ ਗੁੰਝਲ ਬਣ ਗਿਆ ਹੈ।