ਪਵਨ ਕਮਾਰ, ਨੂਰਪਰ ਬੇਦੀ

ਕਿਰਤੀ ਕਿਸਾਨ ਮੋਰਚੇ ਵਲੋਂ ਮੀਟਿੰਗ ਬਲਾਕ ਨੂਰਪਰ ਬੇਦੀ ਵਿਖੇ ਆਗੂ ਵੀਰ ਸਿੰਘ ਬੜਵਾ ਦੀ ਅਗਵਾਈ 'ਚ ਕੀਤੀ ਗਈ ਤੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਵੀਰ ਸਿੰਘ ਬੜਵਾ ਨੇ ਕਿਹਾ ਕਿ ਦਿੱਲੀ 'ਚ ਚਲ ਰਹੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੇਂਦਰ ਸਰਕਾਰ ਵੱਲੋਂ ਕਈ ਹੱਥਕੰਡੇ ਅਪਣਾਏ ਜਾ ਰਹੇ ਹਨ ਤੇ ਕਿਸਾਨੀ ਅੰਦੋਲਨ ਨੂੰ ਚੁੱਕਣ ਲਈ ਕਈ ਅਫ਼ਵਾਹਾਂ ਫੈਲਾਈਆਂ ਜਾ ਰਹੀਆ ਹਨ, ਜਿਸ ਦਾ ਕਿਰਤੀ ਕਿਸਾਨ ਮੋਰਚਾ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ।

ਵੀਰ ਸਿੰਘ ਬੜਵਾ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੀ ਕੋਈ ਵੀ ਕੋਝੀ ਸ਼ਾਜ਼ਿਸ਼ ਰਚੀ ਤਾਂ ਇਸ ਦੇ ਨਤੀਜੇ ਭਵਿੱਖ 'ਚ ਬਹੁਤ ਭਿਆਨਕ ਹੋਣਗੇ, ਜਿਸ ਦੀ ਜ਼ਿੰਮੇਵਾਰੀ ਖੁਦ ਕੇਂਦਰ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਮੋਰਚਾ ਰੋਪੜ ਦਾ ਹਰ ਇਕ ਮੈਂਬਰ, ਇਲਾਕੇ ਦਾ ਨੌਜਵਾਨ ਅਤੇ ਪੰਜਾਬ ਦਾ ਬੱਚਾ-ਬੱਚਾ ਸਿਰ 'ਤੇ ਕਫਨ ਬੰਨ੍ਹ ਕੇ ਕਿਸਾਨੀ ਸੰਘਰਸ਼ 'ਚ ਹਰ ਕਰਬਾਨੀ ਦੇਣ ਲਈ ਤਿਆਰ ਬੈਠਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਤੇ ਐੱਮਐੱਸਪੀ ਦਾ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਆਦਰ-ਸਤਿਕਾਰ ਦੇ ਨਾਲ ਘਰ ਨੂੰ ਵਾਪਸ ਭੇਜਣਾ ਚਾਹੀਦਾ ਹੈ। ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਜਾਂ ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਸਮਝਣ ਦੀ ਭੱੁਲ ਨਾ ਕਰੇ।

ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਲਾਕਡਾਊਨ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿਰਤੀ ਕਿਸਾਨ ਮੋਰਚੇ ਵੱਲੋਂ ਇਸ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਰਪਿੰਦਰ ਸਿੰਘ ਸੰਦੋਆ, ਜਗਮਨਦੀਪ ਸਿੰਘ ਪੜੀ, ਕਲਵੰਤ ਸਿੰਘ ਸੈਣੀ, ਚਰਨਜੀਤ ਸਿੰਘ ਕੰਗ, ਰਣਵੀਰ ਸਿੰਘ ਰੰਧਾਵਾ, ਮਹਿਲਾ ਕਮੇਟੀ ਦੀ ਪ੍ਰਧਾਨ ਬਲਵੀਰ ਕੌਰ, ਹਰਜਾਪ ਕੌਰ, ਸਰਵਜੀਤ ਕੌਰ ਬੜਵਾ, ਅਮਰਜੀਤ ਕੌਰ ਚਨੌਲੀ, ਹਰਜਿੰਦਰ ਕੌਰ ਚਨੋਲੀ, ਹਰਮਨ ਪਾਲ ਕੌਰ ਸੇਖਪਰ, ਮਨਜੋਤ ਕੌਰ ਸੇਖਪਰ, ਮਨਪ੍ਰਰੀਤ ਕੌਰ ਬਸੀ, ਜਸਪ੍ਰਰੀਤ ਕੌਰ ਬਸੀ, ਸਵਰਨ ਕੌਰ ਬਸੀ, ਸੁੱਚਾ ਸਿੰਘ ਕਲਮਾਂ, ਜਸਵੀਰ ਸਿੰਘ ਨਲਹੋਟੀ, ਭਾਗ ਸਿੰਘ ਸੈਦਪਰ, ਕਰਨੈਲ ਸਿੰਘ ਫੌਜ਼ੀ ਬੜਵਾ, ਰਣਜੀਤ ਸਿੰਘ ਬੜਵਾ, ਗੋਲਡੀ ਕਲਵਾਂ, ਗਰਪ੍ਰਰੀਤ ਸਿੰਘ, ਕਾਲਾ ਸੈਦਪਰ, ਦਲਜੀਤ ਸਿੰਘ, ਅਵਤਾਰ ਸਿੰਘ, ਮਾਸਟਰ ਰਾਮ ਪਾਲ ਅਸਾਲਤਪਰ,ਤਜਿੰਦਰ ਸਿੰਘ ਮੰਨੇ, ਬਖ਼ਸ਼ੀਸ਼ ਸਿੰਘ, ਮਹਿੰਦਰ ਸਿੰਘ ਚੈਹੜਮਜਾਰਾ, ਮਨਦੀਪ ਫੌਜੀ ਬਜਰੂੜ, ਚਰਨਜੀਤ ਸਿੰਘ ਚਨੌਲੀ ਆਦਿ ਹਾਜ਼ਰ ਸਨ।