ਅਭੀ ਰਾਣਾ, ਨੰਗਲ : ਵਾਰਡ ਨੰਬਰ ਇਕ, ਦੁਬੇਟਾ ਕਾਲੋਨੀ ਵਿੱਚ ਸਾਫ਼-ਸਫਾਈ ਨਾ ਹੋਣ ਕਾਰਨ ਲੋਕ ਡਾਹਡੇ ਪਰੇਸ਼ਾਨ ਹਨ। ਅੱਜ ਦੇ ਸਮੇਂ 'ਚ ਜੇਕਰ ਏਰੀਆ ਘੁੰਮ ਕੇ ਦੇਖਿਆ ਜਾਵੇ ਤਾਂ ਇੰਝ ਜਾਪਦੈ ਕਿ ਕੁਝ ਦਿਨਾਂ ਵਿੱਚ ਇਸ ਕਾਲੋਨੀ ਨੇ ਜੰਗਲਾ ਦਾ ਰੂਪ ਧਾਰ ਲੈਣਾ ਹੈ। ਰਾਤ ਸਮੇਂ ਨਿਕਲਦੇ ਸੱਪ/ਬਿੱਛੂਆਂ ਕਾਰਨ ਲੋਕਾਂ 'ਚ ਹਰ ਸਮੇਂ ਦਹਿਸ਼ਤ ਦਾ ਮਾਹੌਲ ਹੈ। ਪੱਤਰਕਾਰਾਂ ਨੰੂ ਜਾਣਕਾਰੀ ਦਿੰਦੇ ਅੱਜ ਵਾਰਡ ਨੰਬਰ ਇੱਕ ਦੇ ਵਾਸੀਆਂ ਨੇ ਕਿਹਾ ਕਿ ਜੇਕਰ ਨਰਕ ਅਤੇ ਜੰਗਲ ਦਾ ਦੇਖਣਾ ਹੈ ਤਾਂ ਸਾਡੇ ਵਾਰਡ ਦਾ ਦੌਰਾ ਕੀਤਾ ਜਾ ਸਕਦਾ ਹੈ। ਸਮਝ ਨਹੀਂ ਆਉਂਦਾ ਕਿ ਅਸੀਂ ਰਿਹਾਇਸ਼ੀ ਕਲੋਨੀ ਵਿੱਚ ਰਹਿ ਰਹੇ ਹਾਂ ਕਿ ਜੰਗਲ ਵਿੱਚ ਉਨ੍ਹਾਂ ਕਿਹਾ ਕਿ ਇਸ ਵਿੱਚ ਬੀਬੀਐੱਮਬੀ ਦਾ ਏਰੀਆ ਵੀ ਹੈ। ਵੱਡੇ-ਵੱਡੇ ਪ੍ਰਰਾਜੈਕਟਾਂ ਤੇ ਬੀਬੀਐੱਮਬੀ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨਪਰ ਜੇਕਰ ਬੀਬੀਐੱਮਬੀ ਦੇ ਸਵੱਛ ਦਾਅਵਿਆਂ ਦੀ ਸਚਾਈ ਵੇਖਣੀ ਹੋਵੇ ਤਾਂ ਕੋਈ ਸਾਡੇ ਵਾਰਡ ਦੀ ਕਾਲੋਨੀ ਦਾ ਦੌਰਾ ਕਰ ਲਓ। ਉਨ੍ਹਾਂ ਕਿਹਾ ਕਿ ਸਾਡੀਆਂ ਸਮੱਸਿਆਵਾਂ ਵਧਾਉਣ ਲਈ ਜਿੰਨੀ ਜ਼ਿੰਮੇਵਾਰ ਬੀਬੀਐੱਮਬੀ ਹੈ ਉਨੀ ਹੀ ਨੰਗਲ ਨਗਰ ਕੌਂਸਲ ਵੀ ਹੈ, ਕਿਉਂਕਿ ਵੋਟਾਂ ਦੇ ਸਮੇਂ ਤਾਂ ਸਿਆਸੀ ਲੋਕ ਵਾਰਡ ਵਾਸੀਆਂ ਕੋਲ ਆ ਕੇ ਮੁਸ਼ਕਲਾਂ ਹੱਲ ਕਰਨ ਦੇ ਦਾਅਵੇ ਕਰਦੇ ਹਨ ਪਰ ਜਦੋਂ ਉਨ੍ਹਾਂ ਨੰੂ ਅਜਿਹੀਆਂ ਸਮੱਸਿਆ ਸਬੰਧੀ ਦੱਸਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਇਹ ਤਾਂ ਬੀਬੀਐੱਮਬੀ ਦਾ ਏਰੀਆ ਹੈ। ਅਸੀਂ ਇੱਥੇ ਕੁਝ ਨਹੀਂ ਕਰ ਸਕਦੇਪਰੇਸ਼ਾਨ ਵਾਰਡ ਵਾਸੀ ਊਸ਼ਾ ਦੇਵੀ, ਮਧੂ ਜੈਨ, ਅਮਿਤਾ ਮੇਹਨ, ਜਾਗੋ ਦੇਵੀ, ਕਮਲੇਸ਼ ਕੁਮਾਰੀ, ਪੂਜਾ ਦੇਵੀ, ਕੋਨਾਲ, ਮੁਨੀ ਲਾਲ, ਸੰਸਾਰ ਚੰਦ ਨਰੋਟਾ, ਅਨਿਲ ਕੁਮਾਰ, ਸ਼ਰੇਆ, ਸਯਮ ਮੇਹਨ, ਅੰਕਿਤ ਆਦਿ ਨੇ ਕਿਹਾ ਕਿ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਬਰਸਾਤ ਦਾ ਮੌਸਮ ਹੋਣ ਕਰਕੇ ਕਲੋਨੀ ਨੇ ਜੰਗਲ ਦਾ ਰੂਪ ਧਾਰ ਲਿਆ ਹੈ ਕਲੋਨੀ 'ਚੋਂ ਸ਼ਮਸ਼ਾਨਘਾਟ ਨੰੂ ਜਾਣ ਵਾਲੇ ਰਸਤੇ ਦਾ ਵੀ ਬੁਰਾ ਹਾਲ ਹੈ ਆਏ ਦਿਨ ਜਹਰੀਲੇ ਸੱਪ ਉਨ੍ਹਾਂ ਦੇ ਦਰਵਾਜਿਆਂ ਵਿੱਚ ਆ ਵੜਦੇ ਹਨ। ਬੀਤੇ ਕੁਝ ਦਿਨ ਪਹਿਲਾਂ ਤਾਂ 10 ਸਾਲ ਦੇ ਇੱਕ ਬੱਚੇ ਨੰੂ ਸੱਪ ਨੇ ਕੱਟ ਲਿਆ ਸੀ ਜਿਸਦਾ ੧੦ ਦਿਨ ਪੀਜੀਆਈ ਇਲਾਜ਼ ਚੱਲਿਆ ਗਨਿਮਤ ਰਹੀ ਕਿ ਬੱਚੇ ਦਾ ਬਚਾਅ ਹੋ ਗਿਆ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਊਡੀਕ ਵਿੱਚ ਬੈਠਾ ਹੈ ਤਾਂ ਹੀ ਸਾਡੀ ਕਲੋਨੀ ਵੱਲ ਕਿਸੇ ਦਾ ਧਿਆਨ ਨਹੀਂ। ਵਾਰਡ ਵਾਸੀਆਂ ਨੇ ਕਿਹਾਕਿ ਵਾਰਡ ਵਿੱਚ ਬਹੁਤੀ ਜਗ੍ਹਾ ਨਾ ਤਾਂ ਸੀਵਰੇਜ਼ ਦੇ ਢੱਕਣ ਹਨ ਤੇ ਨਾ ਹੀ ਰਾਤ ਸਮੇਂ ਲਾਈਟਾਂ ਜਗਦੀਆਂ ਹਨ ਉਨ੍ਹਾਂ ਆਪਣੇ ਖਰਚੇ ਤੇ ਢੱਕਣ ਬਣਵਾ ਕੇ ਰਖਵਾਏ ਹਨ ਤਾਂ ਜੋ ਕਿਸੇ ਦੇ ਸੱਟ ਚੋਟ ਨਾ ਲੱਗ ਜਾਵੇ ਉਨ੍ਹਾਂ ਕਿਹਾ ਕਿ ਸ਼ਾਮ ਹੁੰਦੇ ਹੀ ਬੱਚਿਆਂ ਨੰੂ ਘਰ ਦੇ ਅੰਦਰ ਕਰ ਲੈਣਾ ਪੈਂਦਾ ਹੈ, ਸੈਰ ਕਰਨਾ ਤਾਂ ਮਨੋ ਮੌਤ ਨੰੂ ਸੱਦਾ ਦੇਣਾ ਹੈ ਵਾਰਡ ਵਾਸੀਆਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਵਿੱਚ ਵੀ ਮੁਸ਼ਕ ਆਉਂਦੀ ਹੈ ਉਨ੍ਹਾਂ ਕਿਹਾ ਕਿ ਜਿੰਨੀਆਂ ਪਰੇਸ਼ਾਨੀਆਂ ਸਾਡੇ ਵਾਰਡ ਹਨ, ਸ਼ਾਇਦ ਹੀ ਕਿਸੇ ਹੋਰ ਵਾਰਡ 'ਚ ਹੋਵੇ ਬੀਬੀਐੱਮਬੀ ਦੇ ਡਿਪਟੀ ਚੀਫ ਹੁਸਨ ਲਾਲ ਕੰਬੋਜ ਨੇ ਕਿਹਾ ਕਿ ਬੀਬੀਐੱਮਬੀ ਆਪਣੇ ਏਰੀਏ 'ਚ ਸਫਾਈ ਪ੍ਰਤੀ ਪੂਰੀ ਤਰ੍ਹਾਂ ਵਚਨਵਧ ਹੈ, ਕੱਲ ਨੰੂ ਹੀ ਵਾਰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਜਦੋਂ ਇਸ ਮਾਮਲੇ ਨੰੂ ਲੈ ਕੇ ਨੰਗਲ ਨਗਰ ਕੌਂਸਲ ਦੀ ਸਾਬਕਾ ਕੌਂਸਲਰ ਬੀਬੀ ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਕਲੋਨੀ ਵਿੱਚ ਜੋ ਸਾਫ ਸਫਾਈ ਦਾ ਕੰਮ ਹੈ ਉਹ ਕੌਂਸਲ ਵੱਲੋਂ ਸਮੇਂ ਸਮੇਂ 'ਤੇ ਕਰਵਾਇਆ ਜਾਂਦਾ ਹੈ ਤੇ ਅੱਗੇ ਨੰੂ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਏਰੀਏ 'ਚ ਸੀਵਰੇਜ਼ ਦੇ ਢੱਕਣ, ਲਾਈਟਾਂ ਆਦਿ ਦੀ ਸਮੱਸਿਆ ਹੱਲ ਕਰਨਾ ਬੀਬੀਐੱਮਬੀ ਦੀ ਜ਼ਿੰਮੇਵਾਰੀ ਹੈ।

-----------------

ਫੋਟੋ-05ਆਰਪੀਆਰ 209ਪੀ

ਕੈਪਸ਼ਨ- ਸੀਵਰੇਜ ਦੇ ਢੱਕਣ ਨਾ ਹੋਣ ਬਾਰੇ ਦੱਸਦੇ ਵਾਰਡ ਵਾਸੀ।

ਫੋਟੋ-05ਆਰਪੀਆਰ 210ਪੀ

ਕੈਪਸ਼ਨ:-ਹੱਥ ਉੱਪਰ ਕਰਕੇ ਆਪਣਾ ਰੋਸ ਜ਼ਾਹਿਰ ਕਰਦੇ ਵਾਰਡ ਨੰਬਰ ਇਕ ਦੇ ਵਾਸੀ।