ਪਰਮਜੀਤ ਕੌਰ, ਚਮਕੌਰ ਸਾਹਿਬ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਪਰਪਿਤ ਤਿਆਰ ਕੀਤੇ ਗਏ ਨਾਟਕ 'ਮਿੱਟੀ ਧੁੰਦ' ਨੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਦਾ ਸਕੂਲ ਪਹੁੰਚਣ 'ਤੇ ਪਿ੍ਰੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਕੂਲ ਅਧਿਆਪਕ ਗੁਰਪ੍ਰਰੀਤ ਸਿੰਘ ਹੀਰਾ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਉਕਤ ਨਾਟਕ ਦੇ ਪਾਤਰਾਂ ਨੂੰ ਸਮਝਦੇ ਹੋਏ ਹਫ਼ਤਾ ਭਰ ਇਸ ਨਾਟਕ ਦੀ ਤਿਆਰੀ ਲਈ ਸਖ਼ਤ ਮਿਹਨਤ ਕੀਤੀ ਅਤੇ ਵਿਦਿਆਰਥਣਾਂ ਵੱਲੋਂ ਪਾਤਰਾਂ ਨਾਲ ਸਬੰਧਤ ਪਹਿਰਾਵੇ ਦੀ ਚੋਣ ਬਿਲਕੁਲ ਢੁੱਕਵੀਂ ਕੀਤੀ ਸੀ। ਇਸ ਨਾਟਕ ਦੀ ਤਿਆਰੀ ਲਈ ਪੜੋ੍ਹ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਨਾਟਕ ਦੀਆਂ ਪਾਤਰ ਵਿਦਿਆਰਥਣਾਂ ਜਸ਼ਨਦੀਪ ਕੌਰ, ਰਾਜਪ੍ਰਰੀਤ ਕੌਰ, ਕਿਰਨਦੀਪ ਕੌਰ, ਰਾਧਿਨਾ, ਤਮੰਨਾ, ਮਨਦੀਪ ਕੌਰ, ਪਵਨਦੀਪ ਕੌਰ, ਅੰਜਲੀ, ਗੁਰਲੀਨ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸ਼ਨਦੀਪ ਕੌਰ ਨੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ 'ਚ ਵੀ ਦੂਜਾ ਸਥਾਨ ਪ੍ਰਰਾਪਤ ਕੀਤਾ।

ਇਸ ਮੌਕੇ ਲੈਕਚਰਾਰ ਸਤਿੰਦਰ ਸਿੰਘ ਗਰਚਾ, ਹਰਨੀਰ ਕੌਰ ਮਾਂਗਟ, ਕਮਲਪ੍ਰਰੀਤ ਕੌਰ, ਹਰਜੀਤ ਕੌਰ, ਰਕੇਸ਼ ਸ਼ਰਮਾ, ਪਰਮਜੀਤ ਕੌਰ, ਰਣਵੀਰ ਕੌਰ, ਜੈਦੀਪ ਕੌਰ, ਰਵੀਪ੍ਰਰੀਤ ਕੌਰ,ਅਜੇ ਗੁਪਤਾ, ਅਵਤਾਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।