ਸਟਾਫ ਰਿਪੋਰਟਰ, ਰੂਪਨਗਰ : ਇਲਾਕੇ ਦੇ ਸਰਪੰਚ, ਜ਼ਿਲ੍ਹਾ ਪ੍ਰਰੀਸ਼ਦ, ਬਲਾਕ ਸੰਮਤੀ ਅਤੇ ਸਮਾਜ ਸੇਵੀਆਂ ਵੱਲੋਂ ਡੀਸੀ ਸੋਨਾਲੀ ਗਿਰੀ ਨੂੰ ਮੰਗ ਪੱਤਰ ਦੇ ਕੇ ਹਿਮਾਚਲ ਪ੍ਰਦੇਸ਼ ਤੋਂ ਸਰਸਾ ਨਦੀ ਵਿਚ ਆ ਰਹੇ ਫੈਕਟਰੀਆਂ ਦੇ ਕੈਮੀਕਲ ਦੂਸ਼ਿਤ ਪਾਣੀ ਨੂੰ ਰੋਕਣ ਦੀ ਮੰਗ ਕੀਤੀ ਗਈ। ਕੁਦਰਤ ਕੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਦੱਸਿਆ ਕਿ ਸਮਾਜ ਸੇਵੀ ਪੰਕਜ ਸ਼ਰਮਾ ਤੇ ਵਕੀਲ ਮਲਕੀਤ ਸਿੰਘ ਨਾਲ ਡੀਸੀ ਰੂਪਨਗਰ ਨਾਲ ਮੁਲਾਕਾਤ ਕੀਤੀ ਗਈ। ਜਿਸ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਸਰਸਾ ਨਦੀ ਦੇ ਪਾਣੀ ਵਿੱਚ ਹਿਮਾਚਲ ਦੀਆਂ ਫੈਕਟਰੀਆਂ ਵੱਲੋਂ ਕੈਮੀਕਲ ਮਿਲਾਉਣ ਸਬੰਧੀ ਚਰਚਾ ਹੋਈ । ਉਨ੍ਹਾਂ ਡੀਸੀ ਨੂੰ ਦੱਸਿਆ ਕੇ ਪਿਛਲੇ ਲੰਮੇ ਸਮੇ ਤੋਂ ਹਿਮਾਚਲ ਦੀਆਂ ਫੈਕਟਰੀਆਂ ਪਾਣੀ ਵਿਚ ਕੈਮੀਕਲ ਛੱਡ ਦਿੰਦੀਆਂ ਹਨ, ਜਿਸ ਕਾਰਨ ਕਈ ਜੀਵ ਜੰਤੂ ,ਮੱਛੀਆਂ ਆਦਿ ਮਰਦੀਆਂ ਆਮ ਦੇਖਦੇ ਸਕਦੇ ਹਾਂ। ਜਿਸ ਨਾਲ ਪਿੰਡਾਂ ਦੀਆਂ ਮੱਝਾਂ ਵੀ ਗੰਦਾ ਪਾਣੀ ਪੀ ਕੇ ਬੀਮਾਰ ਹੋ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਠੋਸ ਕਦਮ ਚੁੱਕਦੇ ਹੋਏ ਹਿਮਾਚਲ ਤੋਂ ਫੈਕਟਰੀਆਂ ਦਾ ਕੈਮੀਕਲ ਸਰਸਾ ਨਦੀ ਦੇ ਪਾਣੀ ਵਿਚ ਮਿਲਾਉਣ ਤੋਂ ਰੋਕਿਆ ਜਾਵੇ। ਜਿਸ ਨਾਲ ਇਲਾਕੇ ਦੇ ਲੋਕ ਵੀ ਬੀਮਾਰੀਆਂ ਤੋਂ ਬਚਾਅ ਸਕੇ। ਵਿੱਕੀ ਧੀਮਾਨ ਨੇ ਦੱਸਿਆ ਕਿ ਬੀਤੇ ਦਿਨ ਬੀਤੇ ਕੁਝ ਦਿਨ ਪਹਿਲਾ ਹਿਮਾਚਲ ਤੋਂ ਕੈਮੀਕਲ ਵਾਲਾ ਪਾਣੀ ਸਰਸਾ ਨਦੀ ਵਿਚ ਮਿਲਣ ਨਾਲ ਮੱਛੀਆਂ ਮਰ ਗਈਆਂ ਸਨ। ਇਸ ਮੌਕੇ ਅਵਾਨਕੋਟ ਦੇ ਸਰਪੰਚ ਰਣਜੀਤ ਸਿੰਘ, ਅਵਾਨਕੋਟ ਹੇਠਲਾ ਦੇ ਸਰਪੰਚ ਸਰਬਜੀਤ ਸਿੰਘ, ਨੰਬਰਦਾਰ ਗੱਜਣ ਸਿੰਘ ਅਵਾਨਕੋਟ, ਸ਼ਿਵ ਸ਼ਕਤੀ ਯੂਥ ਕਲੱਬ ਅਵਾਨਕੋਟ ਦੇ ਪ੍ਰਧਾਨ ਬਲਵਿੰਦਰ ਸਿੰਘ, ਮਾਜਰੀ ਗੁੱਜਰਾਂ ਦੇ ਸਰਪੰਚ ਬਲਵਿੰਦਰ ਕੌਰ, ਆਸਪੁਰ ਦੇ ਸਰਪੰਚ ਰਣਬੀਰ ਸਿੰਘ, ਮੰਗੂਵਾਲ ਦੇ ਸਰਪੰਚ ਸੀਨਾ, ਦਾਨੀ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਨਰਿੰਦਰ ਕੁਮਾਰ ਪੁਰੀ ਆਦਿ ਮੌਜੂਦ ਸਨ।