ਪਰਮਜੀਤ ਅਬਿਆਣਾ, ਨੂਰਪੁਰ ਬੇਦੀ : ਸਿੱਖਿਆ ਵਿਭਾਗ ਵੱਲੋਂ ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਦੌਰਾਨ ਵੱਖ ਵੱਖ ਉੱਚ ਅਧਿਕਾਰੀਆਂ ਵੱਲੋਂ ਸਮੂਹ ਅਧਿਆਪਕਾਂ ਨੂੰ ਘੱਟੋ ਘੱਟ ਦੋ ਬੱਚੇ ਹੋਰ ਦਾਖਲ ਕਰਾਉਣ ਲਈ ਆਦੇਸ਼ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਨ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕ ਭਾਰੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਵਰਨਣਯੋਗ ਹੈ ਕਿ ਸਕੂਲਾਂ ਵਿੱਚ ਦਾਖਲਾ ਫਰਵਰੀ ਮਹੀਨੇ ਤੋਂ ਸ਼ੁਰੂ ਹੋ ਹੋ ਗਿਆ ਸੀ ਜੋ ਕਿ ਹੁਣ ਮੁਕੰਮਲ ਹੋ ਚੁੱਕਾ ਹੈ ਸਮੁੱਚੇ ਅਧਿਆਪਕ ਵਰਗ ਵੱਲੋਂ ਆਪਣੇ ਆਪਣੇ ਸਕੂਲ ਦੇ ਵਿੱਚ ਰਿਕਾਰਡ ਤੋੜ ਵਿਦਿਆਰਥੀਆਂ ਦਾ ਵਾਧਾ ਕੀਤਾ ਗਿਆ ਹੈ ਪ੍ਰੰਤੂ ਇਸ ਸਮੇਂ ਜਦੋਂ ਸਾਰੇ ਬੱਚੇ ਪਹਿਲਾਂ ਹੀ ਦਾਖ਼ਲ ਹੋ ਚੁੱਕੇ ਹਨ ਹੋਰ ਦਾਖਲਾ ਵਧਾਉਣਾ ਸੰਭਵ ਨਹੀਂ ਹੈ ਪ੍ਰੰਤੂ ਅਧਿਆਪਕਾਂ ਨੂੰ ਜ਼ਬਰਦਸਤੀ ਦਾਖ਼ਲੇ ਦਾ ਟਾਰਗੇਟ ਦੇ ਕੇ ਦਾਖ਼ਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਅਧਿਆਪਕ ਭਾਰੀ ਤਣਾਉ ਵਿੱਚੋਂ ਗੁਜ਼ਰ ਰਹੇ ਹਨ ਇਸ ਸਮੇਂ ਮਾਸਟਰ ਕੇਡਰ ਯੂਨੀਅਨ ਦੇ ਸੂਬਾਈ ਆਗੂ ਵਾਸ਼ਿੰਗਟਨ ਸਿੰਘ ਸਮੀਰੋਵਾਲ ਨੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਜ਼ਬਰਦਸਤੀ ਦਾਖਲਾ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਤਾਂ ਜੋ ਉਹ ਤਣਾਅ ਮੁਕਤ ਹੋ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਜਾਰੀ ਰੱਖ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਦਾਖਲਾ ਮੁਹਿੰਮ ਨੂੰ ਭਾਰ ਸਮਝਣ ਦੀ ਬਜਾਏ ਇੱਕ ਮਿਸ਼ਨ ਦੀ ਤਰ੍ਹਾਂ ਲਿਆ ਜਾਵੇ ਤਾਂ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਣ ਦੇ ਨਾਲ ਅਧਿਆਪਕਾਂ ਦੀਆਂ ਪੋਸਟਾਂ ਸਰਪਲੱਸ ਹੋਣ ਤੋਂ ਬਚ ਸਕਣ ਇਸ ਸਮੇਂ ਉਨ੍ਹਾਂ ਨਾਲ ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ,ਮਹਿੰਦਰ ਸਿੰਘ ਰਾਣਾ ਜ਼ੋਨ ਪ੍ਰਧਾਨ, ਕਮਲਜੀਤ ਸਮੀਰੋਵਾਲ ਸੰਯੁਕਤ ਸਕੱਤਰ, ਭਵਨ ਸਿੰਘ ਸੈਣੀ ਜਨ ਸਕੱਤਰ ,ਕਮਲਜੀਤ ਸ਼ਰਮਾ, ਗੁਰਨਾਮ ਸਿੰਘ ਠੌਣਾ, ਰਵਿੰਦਰ ਸਿੰਘ ਕਥੇੜਾ, ਸੁਰਿੰਦਰ ਕਲਿੱਤਰਾਂ ਅਵਤਾਰ ਸਿੰਘ ਧਨੋਆ ਤੇ ਰਵਿੰਦਰ ਸਿੰਘ ਰਵੀ ਆਦਿ ਹਾਜ਼ਰ ਸਨ।