ਪਵਨ ਕੁਮਾਰ, ਨੂਰਪੁਰ ਬੇਦੀ : ਇਲਾਕੇ ਦੇ ਉੱਘੇ ਸਮਾਜ ਸੇਵੀ ਸਿੱਖ ਇਤਿਹਾਸਕਾਰ ਸਰਪ੍ਰਸਤ ਪਹਿਲਾਂ ਇਨਸਾਨੀਅਤ ਸੰਸਥਾ ਇਕਬਾਲ ਸਿੰਘ ਲਾਲਪੁਰਾ ਦੀ ਸੰਸਥਾ ਪਹਿਲਾ ਇਨਸਾਨੀਅਤ ਦੀ ਟੀਮ ਦੁਆਰਾ ਪਿੰਡ ਸਪਾਲਵਾਂ ਵਿਖੇ ਮਾਸਕ ਵੰਡੇ ਗਏ। ਮਾਸਕ ਵੰਡ ਸਮਾਰੋਹ ਦੌਰਾਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾ ਸਬੰਧੀ ਸੁਝਾਅ ਦਿੱਤੇ। ਇਸ ਕੋਰੋਨਾ ਦਾ ਸਾਨੂੰ ਸਾਰਿਆਂ ਨੂੰ ਡਰ ਕੇ ਨਹੀਂ ਬਲਕਿ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ । ਸਾਨੂੰ ਸਾਰਿਆਂ ਨੂੰ ਹੀ ਮਨੁੱਖਤਾ ਨੂੰ ਬਚਾਉਣ ਲਈ ਰਲ ਕੇ ਯਤਨ ਕਰਨੇ ਚਾਹੀਦੇ ਹਨ । ਸਰਪੰਚ ਰਮਾ ਕੁਮਾਰੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਗਿਆ । ਅਜੇਵੀਰ ਸਿੰਘ ਲਾਲਪੁਰਾ ਵੱਲੋਂ ਮਨੁੱਖਤਾ ਦੀ ਹੋਂਦ ਨੂੰ ਬਚਾਉਣ ਲਈ ਕੀਤੇ ਗਏ ਹਰ ਸੰਭਵ ਪਿਆਸ ਦੀ ਪ੍ਰਸੰਸਾ ਕੀਤੀ ਗਈ । ਇਸ ਮੌਕੇ ਉਨ੍ਹਾਂ ਨਾਲ ਸਰਪੰਚ ਰਮਾ ਕੁਮਾਰੀ, ਸਰਦਾਰ ਮਿਹਰ ਸਿੰਘ, ਯੂਥ ਆਗੂ ਕਿਸ਼ੋਰ ਭਾਟੀਆ, ਬਿੰਦੂ ਭਾਟੀਆ, ਮਹਿੰਦਰ ਰਾਣਾ, ਬਲਵਿੰਦਰ ਸਿੰਘ, ਨੀਤੂ ਰਾਣੀ, ਭਵੀਸ਼ਣ ਰਾਣਾ ਆਦਿ ਹਾਜ਼ਰ ਸਨ।