-ਬਾਸ ਦੇ ਦੰਗਲ 'ਚ ਨਾਮੀਂ ਅਖਾੜਿਆਂ ਦੇ ਲਗਪਗ 130 ਪਹਿਲਵਾਨਾਂ ਨੇ ਕੀਤੀ ਸ਼ਿਰਕਤ

ਗੁਰਦੀਪ ਭੱਲੜੀ, ਨੰਗਲ

ਪਿੰਡ ਬਾਸ ਵਿਖੇ ਲੱਖਦਾਤਾ ਵੈੱਲਫੇਅਰ ਦੰਗਲ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਿਢੱਲੋਂ ਦੀ ਅਗਵਾਈ ਹੇਠ ਵਿਸ਼ਾਲ ਦੰਗਲ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਨਾਮੀ ਅਖਾੜਿਆਂ ਦੇ ਲਗਪਗ 130 ਪਹਿਲਵਾਨਾਂ ਨੇ ਭਾਗ ਲਿਆ। ਈਰਾਨ ਤੋਂ ਆਏ ਪਹਿਲਵਾਨ ਹੋਤੀ ਅਤੇ ਸੁੱਖ ਬੱਬੇਹਾਲੀ ਵਿਚਾਲੇ ਝੰਡੀ ਦੀ ਕੁਸ਼ਤੀ ਹੋਈ ਜਿਸ ਨੂੰ ਸਮਾਜ ਸੇਵਕ ਡਾ. ਰਾਣਾ ਦੇਹਲ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਝੰਡੀ ਦੀ ਕੁਸ਼ਤੀ ਦੀ ਹੋਈ ਵੱਡੀ ਕੁਸ਼ਤੀ ਲਈ ਹੋਤੀ ਈਰਾਨ ਪਹਿਲਵਾਨ ਨੇ ਸੁੱਖ ਬੱਬੇਹਾਲੀ ਨੂੰ ਚਿੱਤ ਕਰ ਕੇ ਝੰਡੀ ਜਿੱਤੀ ਲਈ। ਡਾ. ਰਾਣਾ ਨੇ ਕਿਹਾ ਕਿ ਅਜਿਹੇ ਦੰਗਲਾਂ ਨਾਲ ਨੌਜਵਾਨੀ ਨੂੰ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਪੁਰਾਤਨ ਖੇਡਾਂ ਬਾਰੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾ ਸਕਦਾ ਹੈ।

ਪ੍ਰਧਾਨ ਿਢੱਲੋਂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਹੀ ਪਿਛਲੇ ਤਿੰਨ ਦਹਾਕਿਆਂ ਤੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਰਨੈਲ ਸਿੰਘ, ਸਮਾਜ ਸੇਵੀ ਦੀਪਕ ਨੰਦਾ , ਪ੍ਰਦੀਪ ਊਭੀ, ਭੁਪਿੰਦਰ ਨਾਥ ਦੀਵਾਨ, ਮਨੋਜ ਕੁਮਾਰ, ਰਾਕੇਸ਼ ਸ਼ਰਮਾ, ਤਰਨਜੀਤ ਸਿੰਘ ਫੌਜੀ, ਰਾਕੇਸ਼ ਕੁਮਾਰ ਬੱਗਾ, ਜਰਲੈਲ ਸਿੰਘ ਸੰਧੂ, ਪਾਲ ਪ੍ਰਧਾਨ ਭਟੋਲੀ, ਰਮਨ ਕੁਮਾਰ ਮੀਤ ਪ੍ਰਧਾਨ ਇੰਡਸਟਰੀ ਐਸੋਸੀਏਸ਼ਨ ਮਹਿਤਪੁਰ, ਭੂਸ਼ਣ ਗੋਜਰਾ, ਮੂਲ ਰਾਜ ਧੀਮਾਨ, ਪਵਨ ਜਗੋਤਾ ਮੌਜੂਦ ਸਨ।