ਪੱਤਰ ਪੇ੍ਰਰਕ, ਨੰਗਲ : ਨੰਗਲ ਤਹਿਸੀਲ ਅਧੀਨ ਚੱਲ ਰਹੀ ਸਤਲੁਜ ਦੀ ਪਹਾੜੀਆਂ ਤੇ ਗੈਰ ਕਾਨੂੰਨੀ ਮਾਇਨਿੰਗ. ਨੂੰ ਰੋਕਣ ਲਈ ਨੰਗਲ ਪ੍ਰਸ਼ਾਸਨ ਨੂੰ ਇਲਾਕਾ ਸੰਘਰਸ਼ ਕਮੇਟੀ ਅਨੰਦਪੁਰ ਸਾਹਿਬ ਅਤੇ ਕ੍ਰਾਂਤੀਕਾਰੀ ਸੰਘਰਸ਼ ਮੰਚ ਵੱਲੋਂ ਮੰਗ ਪੱਤਰ ਦਿੱਤਾ ਗਿਆ, ਖੇੜਾ ਕਲਮੋਟ, ਲੋਅਰ ਮਜਾਰੀ, ਅਤੇ ਮਹਿੰਦਪੁਰ ਪਿੰਡ ਵਿੱਚ ਲਗਾਤਾਰ ਪਹਾੜ ਸਰਕਾਰ ਅਤੇ ਪ੍ਰਸਾਸ਼ਨ ਦੀ ਸ਼ਹਿ ਤੇ ਪੁੱਟੇ ਜਾ ਰਹੇ ਹਨ, ਅਤੇ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੋ ਧਰਨਾ ਗੈਰ ਕਾਨੂੰਨੀ ਮਾਇਨਿੰਗ. ਵਿਰੁੱਧ ਐਲਗਰਾਂ ਪਿੰਡ ਵਿੱਚ ਲੱਗਿਆ ਹੋਇਆ ਹੈ ਹੋ ਜੋ ਜਲਦ ਪ੍ਰਸ਼ਾਸਨ ਦੀ ਬਰੂਹਾਂ ਤੇ ਲਗਾਵਾਂਗੇ ਅਗਰ ਗੈਰ ਕਾਨੂੰਨੀ ਮਾਇਨਿੰਗ. ਤੇ ਠੱਲ ਨਹੀ ਪੈਂਦੀ ਹੈ। ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਤੋਂ ਐਡਵੋਕੇਟ ਵਿਸ਼ਾਲ ਸੈਣੀ ਭਨਾਮ, ਸਰੂਪ ਸਿੰਘ, ਮਨਜੋਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਗਿਆਨ ਚੰਦ, ਅਜੇ ਕੁਮਾਰ,ਅਵਤਾਰ ਨਾਂਨਗਰਾਂ, ਸੰਜੇ ਨਾਂਨਗਰਾਂ, ਅਜੇ ਕੁਮਾਰ,ਕੇਸਰ ਸਿੰਘ ਅਤੇ ਕ੍ਰਾਂਤੀਕਾਰੀ ਸੰਘਰਸ਼ ਮੰਚ ਤੋਂ ਵਿਜੇ ਕੁਮਾਰ ਅਤੇ ਹਰਜੀਤ ਸਿੰਘ ਮੌਜੂਦ ਸਨ, ਅਤੇ ਮੌਕੇ ਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਜੋਂ ਕਿ ਹੁਣ ਸਾਰੇ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਦੇ ਚੁੱਕਣਗੇ, ਬੇਸ਼ੱਕ ਕਮੇਟੀ ਦਫ਼ਤਰ ਨੰਗਲ ਵਿੱਚ ਪ੍ਰਰੈਸ ਆਲੇ ਵੀਰਾਂ ਦਾ ਮੀਟਿੰਗ ਦੀ ਕਵਰੇਜ ਦਾ ਹੋਵੇ, ਜਾ ਸਫ਼ਾਈ ਦਾ ਮੁੱਦਾ ਹੋਵੇ ਜਾ ਕੋਈ ਹੋਏ ਵੀ ਪਹਿਲ ਦੇ ਅਧਾਰ ਤੇ ਚੁੱਕਣਗੇ।