ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਕੌਮੀ ਤਿਉਹਾਰ ਹੋਲਾ ਮਹੱਲਾ ਮੇਲਾ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਸਬੰਧਤ ਵਿਭਾਗ ਸੁੱਤਾ ਪਿਆ ਲੱਗਦਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਜਿਥੇ ਰੋਹ ਹੈ ਉਥੇ ਹੀ ਬਾਹਰੋਂ ਆਉਣ ਵਾਲਿਆਂ ਨੂੰ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਜੇਕਰ ਕੀਰਤਪੁਰ ਸਾਹਿਬ ਦੇ ਵੱਖ -ਵੱਖ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਰਸਤਿਆਂ ਵੱਲ ਝਾਤ ਮਾਰੀਏ ਤਾਂ ਕੋਈ ਵੀ ਰਸਤਾ ਚੱਲਣਯੋਗ ਨਹੀਂ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ , ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਤੇ ਕੀਰਤਪੁਰ ਸਾਹਿਬ ਬਿਲਾਸਪੁਰ ਨੂੰ ਜਾਣ ਵਾਲੀ ਸੜਕ ਸਮੇਤ ਸਾਰੇ ਰਸਤੇ ਖਸਤਾ ਹਾਲਤ ਵਿਚ ਹਨ। ਇਸ ਸੜਕ 'ਤੇ ਵਾਹਨਾਂ ਦੀ ਸਭ ਤੋਂ ਜ਼ਿਆਦਾ ਆਵਾਜਾਈ ਹੈ। ਰਸਤਾ ਕੱਚਾ ਪੱਕਾ ਹੋਣ ਕਾਰਨ ਧੂੜ ਦੀ ਮਾਰ ਨੇ ਰਾਹਗੀਰਾਂ ਤੇ ਯਾਤਰੂਆਂ ਦੇ ਨੱਕ ਵਿਚ ਦਮ ਕੀਤਾ ਪਿਆ ਹੈ। ਬਾਬਾ ਗੁਰਦਿੱਤਾ ਜੀ ਨੂੰ ਜਾਣ ਵਾਲਾ ਰਸਤਾ ਵੀ ਗੁਰਦੁਆਰਾ ਸਾਹਿਬ ਤੋਂ ਪਹਿਲਾ ਤੰਗ ਹੋਣ ਕਰਕੇ ਤੇ ਬਰਸਾਤੀ ਨਾਲ਼ਾ ਖੱੁਲ੍ਹਾ ਹੋਣ ਕਰਕੇ ਘੱਟ ਹੈ। ਇਸ ਨਾਲੇ ਨੂੰ ਪਾਈਪ ਪਾ ਕਿ ਬੰਦ ਕਰਨ ਦੀ ਯੋਜਨਾ ਫਾਈਲਾਂ ਵਿਚ ਦੱਬੀ ਪਈ ਹੈ।

ਨਹਿਰ ਦੀ ਪੱਟੜੀ ਦੀ ਹਾਲਤ ਵੀ ਖਸਤਾ

ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਨੂੰ ਜਾਣ ਵਾਲਾ ਨਹਿਰ ਪੱਟੜੀ ਦਾ ਰਸਤਾ ਬਹੁਤ ਤਰਸਯੋਗ ਹਾਲਤ ਵਿਚ ਹੈ। ਨਹਿਰ ਦੀਆਂ ਪੱਟੜੀਆਂ ਦੀ ਸਾਫ- ਸਫ਼ਾਈ ਪਿਛਲੇ ਲੰਮੇ ਸਮੇਂ ਤੇ ਨਾ ਹੋਣ ਕਾਰਨ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ ਨਹਿਰ ਦੀਆਂ ਪੱਟੜੀਆਂ ਕੱਚੀਆਂ ਹੋਣ ਕਾਰਨ ਚੱਲਣਯੋਗ ਨਹੀਂ ਹੈ। ਇਹ ਦੋਵੇਂ ਪੱਟੜੀਆਂ 'ਤੇ ਅਕਸਰ ਪੈਦਲ ਜਾਣ ਵਾਲੇ ਸ਼ਰਧਾਲੂ ਲੰਘਦੇ ਹਨ ਪਰ ਇਨ੍ਹਾਂ ਪੱਟੜੀਆਂ ਸਾਫ਼ ਸਫ਼ਾਈ ਕਰ ਕੇ ਰਸਤਾ ਪੱਕਾ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ ਹੈ। ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀਆਂ ਪੱਟੜੀਆਂ ਦੀ ਮੁਰੰਮਤ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੀ ਕਰਾਉਣ ਤੋਂ ਕਤਰਾੳਂੁਦੀ ਹੈ। ਕਈ ਮਹੀਨੇ ਤੋਂ ਬਾਬਾ ਗੁਰਦਿੱਤਾ ਜੀ ਨੂੰ ਜਾਣ ਵਾਲੀ ਪੱਟੜੀ ਦੇ ਸਾਈਡਾਂ ਤੋਂ ਜ਼ਮੀਨ ਦੋਜ ਪਾਈਪ ਪਾਉਣ ਲਈ ਖੱਡਾ ਮਾਰਿਆ ਹੋਇਆ ਹੈ, ਜਿਸ 'ਤੇ ਨਾ ਕੋਈ ਪਾਈਪ ਪਾਉਂਦਾ ਅਤੇ ਨਾ ਹੀ ਇਸ ਨੂੰ ਪੂਰਦਾ ਹੈ।

ਲਿੰਕ ਸੜਕਾਂ ਪ੍ਰਰੀਮਿਕਸ ਪੈਣ ਦੀ ਉਡੀਕ 'ਚ-

ਕੀਰਤਪੁਰ ਸਾਹਿਬ ਨਗਰ ਪੰਚਾਇਤ ਏਰੀਏ ਵਿਚ ਪੈਂਦੀਆਂ ਲਗਪਗ ਸਾਰੀਆਂ ਲਿੰਕ ਸੜਕਾਂ ਹਰ ਸਾਲ ਹੋਲੇ ਮਹੱਲੇ ਤੋਂ ਪਹਿਲਾਂ ਪ੍ਰਰੀਮਿਕਸ ਪੈਣ ਲਈ ਮੂੂੰਹ ਅੱਡ ਕੇ ਰੱਖਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਪਏ ਖੱਡੇ ਪੂਰੇ ਜਾ ਸਕਣ ਤੇ ਸੜਕ ਚਕਾ-ਚਕ ਬਣ ਸਕੇ। ਪਰ ਅਜਿਹਾ ਕਰਨ ਦੀ ਬਜਾਏ ਸੜਕਾਂ ਦਾ ਪੈਚ ਵਰਕ ਕਰਕੇ ਛੱਡ ਦਿੱਤਾ ਜਾਦਾਂ ਹੈ। ਕਾਬਿਲੇਗੌਰ ਹੈ ਕਿ ਗੁਰਦੁਆਰਾ ਪਤਾਲਪੁਰੀ, ਥਾਣਾ ਕੀਰਤਪੁਰ ਸਾਹਿਬ ਤੋਂ ਮੇਨ ਬਜ਼ਾਰ ਤੇ ਗੁਰਦੁਆਰਾ ਸੀਸ ਮਹਿਲ ਨੂੰ ਜਾਣ ਵਾਲੀ ਲਿੰਕ ਸੜਕ, ਬਾਬਾ ਸ੍ਰੀਚੰਦ ਤੋਂ ਭਗਵਾਲਾ ਨੂੰ ਜਾਣ ਵਾਲੀ ਲਿੰਕ ਸੜਕ ਖਸਤਾ ਹਾਲਤ ਵਿਚ ਹੈ।

ਨਹਿਰ ਦੀ ਪੱਟੜੀ ਸੜਕ ਬੈਠਣ ਲੱਗੀ-

ਜਿਊਵਾਲ ਮਹਿਰਾ ਦੇ ਮਹੱਲੇ ਨੂੰ ਜਾਣ ਵਾਲੀ ਲਿੰਕ ਸੜਕ ਕਈ ਦਿਨਾਂ ਤੋਂ ਥੱਲੇ ਵੱਲ ਨੂੰ ਧੱਸਣ ਲੱਗ ਪਈ ਹੈ। ਸੜਕ ਨੂੰ ਥੱਲੋਂ ਖੋਰਾ ਲੱਗ ਰਿਹਾ ਹੈ। ਬਰਸਾਤੀ ਨਾਲ਼ਾ ਨਾਲ ਲੱਗਣ ਕਾਰਨ ਸੜਕ ਥੱਲੇ ਨੂੰ ਦੱਬਣੀ ਸ਼ੁਰੂ ਹੋ ਗਈ ਹੈ। ਵੇਖਣ ਵਿਚ ਆਇਆ ਹੈ ਕਿ ਪੱਕੀ ਸੜਕ ਜਿਨੀ ਦੱਬਦੀ ਓਨੀ ਹੀ ਮਿੱਟੀ ਪਾਈ ਜਾ ਰਹੀ ਹੈ ਪਰ ਇਸ ਬਾਕੀ ਸੜਕ ਨੂੰ ਦੱਬਣ ਤੋਂ ਬਚਾਉਣ ਲਈ ਪੱਕਾ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ।

ਕੀ ਕਹਿੰਦੇ ਹਨ ਪੀਡਬਲਿਊਡੀ ਦੇ ਐੱਸਡੀਓ-

ਜਦੋਂ ਇਸ ਸਬੰਧੀ ਪੀਡਬਲਿਊਡੀ ਦੇ ਐੱਸਡੀਓ ਬ੍ਹਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਿਲੰਕ ਸੜਕਾਂ ਦੀ ਮੁਰੰਮਤ ਕਰਵਾਈ ਗਈ ਸੀ ਪਰ ਉਸ ਦੇ ਪੈਸੇ ਸਰਕਾਰ ਵੱਲੋਂ ਅਜੇ ਤਕ ਨਹੀਂ ਦਿੱਤੇ ਗਏ। ਇਸ ਲਈ ਉਨ੍ਹਾਂ ਵੱਲੋਂ ਇਸ ਸਾਲ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ।