ਸਰਬਜੀਤ ਸਿੰਘ, ਰੂਪਨਗਰ : 30 ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਸਰੇ ਦਿਨ ਤਿੰਨ ਮੈਚ ਖੇਡੇ ਗਏ। ਪਹਿਲਾ ਮੈਚ ਐਸਜੀਪੀਸੀ ਅੰਮਿ੍ਤਸਰ ਅਤੇ ਜਰਖੜ ਅਕੈਡਮੀ ਦਰਮਿਆਨ ਖੇਡਿਆ। ਮੈਚ ਦਾ ਪਹਿਲਾਂ ਅੱਧ ਖਤਮ ਹੋਣ ਤੱਕ ਦੋਨੋ ਟੀਮਾਂ 2-2 ਗੋਲ ਦੀ ਬਰਾਬਰੀ 'ਤੇ ਰਹੀਆਂ। ਜਰਖੜ ਐਕਡਮੀ ਦੇ ਖਿਡਾਰੀ ਜੋਗਿੰਦਰ ਸਿੰਘ ਨੇ ਦੂਜੇ ਅੱਧ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਸਕੋਰ 3-2 ਕਰ ਦਿੱਤਾ ਜਰਖੜ ਐਕਡਮੀ ਵੱਲੋਂ ਮੈਚ ਦੇ 52ਵੇ ਮਿੰਟ ਵਿੱਚ ਖਿਡਾਰੀ ਕਰਨਵੀਰ ਸਿੰਘ ਨੇ ਬਹੁਤ ਹੀ ਖੂਬਸੂਰਤ ਮੈਦਾਨੀ ਗੋਲ ਕਰਕੇ ਸਕੋਰ 4-2 ਕਰ ਦਿੱਤਾ। ਇਹ ਲੀਡ ਮੈਂਚ ਦੇ ਅੰਤ ਤੱਕ ਰਹੀ। ਅੱਜ ਦੇ ਪਹਿਲੇ ਮੈਚ ਨੂੰ ਜਰਖੜ ਐਕਡਮੀ ਨੇ 4-2 ਗੋਲਾਂ ਦੇ ਫਰਕ ਨਾਲ ਐਸਜੀਪੀਸੀ ਅੰਮਿ੍ਤਸਰ ਨੂੰ ਹਰਾ ਕੇ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਅੱਜ ਦਾ ਦੂਜਾ ਮੈਚ ਈ.ਐਮ.ਈ ਜਲੰਧਰ ਅਤੇ ਪੀ.ਐਸ.ਪੀ.ਸੀ.ਐੱਲ ਦਰਮਿਆਨ ਖੇਡਿਆ ਗਿਆ । ਮੈਚ ਦੇ ਪਹਿਲੇ ਅੱਧ ਖਤਮ ਹੋਣ ਤੱਕ ਈ.ਐਮ.ਈ.ਨੇ 2-0 ਦੀ ਲੀਡ ਕਾਇਮ ਰੱਖੀ। ਮੈਚ ਦੇ ਦੂਜੇ ਅੱਧ ਦੇ 43ਵੇ ਮਿੰਟ ਵਿੱਚ ਈ.ਐਮ.ਈ ਦੇ ਖਿਡਾਰੀ ਮੋਨਟੀ ਨੇ ਫੀਲਡ ਗੋਲ ਕਰਕੇ 3-0 ਦੀ ਲੀਡ ਦਿਵਾ ਦਿੱਤੀ 4 ਮਿੰਟ ਬਾਅਦ ਹੀ (47ਵੇ ਮਿੰਟ ਵਿੱਚ) ਸਿਮਰਨਦੀਪ ਵੱਲੋਂ ਫੀਲਡ ਗੋਲ ਕਰਕੇ ਸਕੋਰ 4-0 ਈ.ਐਮ.ਈ ਦੇ ਹੱਕ ਵਿੱਚ ਕਰ ਦਿੱਤਾ। ਇਹ ਮੈਚ ਈ.ਐਮ.ਈ ਨੇ 4-0 ਦੇ ਫਰਕ ਨਾਲ ਜਿੱਤ ਲਿਆ। ਇਸ ਮੈਚ ਵਿਚ ਬਤੌਰ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਡਾ.ਆਰ.ਐਸ.ਪਰਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਹਾਕਸ ਕਲੱਬ ਦੇ ਜਨਰਲ ਸਕੱਤਰ ਐਸ.ਐਸ.ਸੈਣੀ ਵੱਲੋਂ ਉਨ੍ਹਾਂ ਦੀ ਟੀਮਾਂ ਨਾਲ ਜਾਣ-ਪਹਿਚਾਣ ਕਰਵਾਈ ਗਈ। ਇਸ ਮੈਚ ਵਿਚ ਬਤੌਰ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਡਾ.ਆਰ.ਐਸ.ਪਰਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਹਾਕਸ ਕਲੱਬ ਦੇ ਜਨਰਲ ਸਕੱਤਰ ਐਸ.ਐਸ.ਸੈਣੀ ਵੱਲੋਂ ਉਨ੍ਹਾਂਂ ਦੀ ਟੀਮਾਂ ਨਾਲ ਜਾਣ-ਪਹਿਚਾਣ ਕਰਵਾਈ ਗਈ।

---------------------------------------------------

ਤੀਜਾ ਮੈਚ ਆਈਟੀਬੀਪੀ ਨੇ ਸਿੱਖ ਸੈਂਟਰ ਰਾਮਗੜ੍ਹ ਨੂੰ ਹਰਾਕੇ ਜਿੱਤਿਆ

ਅੱਜ ਦਾ ਤੀਜਾ ਮੈਚ ਸਿੱਖ ਸੈਂਟਰ ਰਾਮਗੜ੍ਹ ਅਤੇ ਆਈ.ਟੀ.ਬੀ.ਪੀ ਵਿਚਕਾਰ ਖੇਡਿਆ ਗਿਆ। ਇਹ ਇੱਕ ਤਰਫਾ ਮੁਕਾਬਲਾ ਆਈ.ਟੀ.ਬੀ.ਪੀ ਵੱਲੋਂ ਜਿੱਤ ਲਿਆ ਗਿਆ। ਮੈਚ ਦੇ 8ਵੇ ਮਿੰਟ ਵਿੱਚ ਆਈ.ਟੀ.ਬੀ.ਟੀਮ ਦੇ ਖਿਡਾਰੀ ਰੋਬਨ ਸਿੰਘ ਨੇ ਫੀਲਡ ਗੋਲ ਕੀਤਾ। 22ਵੇ ਮਿੰਟ ਵਿੱਚ ਹਰਵਿੰਦਰ ਬਾਜਵਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਆਈ.ਟੀ.ਬੀ.ਪੀ ਨੂੰ 2-0 ਨਾਲ ਅੱਗੇ ਕਰ ਦਿੱਤਾ। ਮੈਚ ਦੇ ਅੱਧ ਤੱਕ ਆਈ.ਟੀ.ਬੀ.ਪੀ ਨੇ 2-0 ਦੀ ਲੀਡ ਬਣਾ ਲਈ ਸੀ। ਮੈਚ ਦੇ ਦੂਜੇ ਅੱਧ ਵਿੱਚ ਸਿੱਖ ਸੈਂਟਰ ਰਾਮਗੜ੍ਹ ਵੱਲੋਂ ਗੋਲ ਕਰਨ ਲਈ ਬੜੀ ਮਸ਼ਕਤ ਕੀਤੀ ਗਈ ਪਰ ਆਈ.ਟੀ.ਬੀ.ਪੀ ਨੇ ਉਹਨਾਂ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਹ ਮੈਚ ਆਈ.ਟੀ.ਬੀ.ਪੀ ਨੇ 2-0 ਦੇ ਫਰਕ ਨਾਲ ਜਿੱਤ ਲਿਆ।

ਇਸ ਮੈਚ ਵਿੱਚ ਇੰਜ.ਗਗਨਦੀਪ ਸਿੰਘ ਸੰਧੂ, ਇੰਜ.ਗੁਰਪ੍ਰਰੀਤ ਸਿੰਘ ਬਰਾੜ , ਇੰਜ.ਮਾਇਕਲ (ਸਾਰੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ,ਪੰਜਾਬ) , ਇੰਜ. ਜਸਕਰਨ ਸਿੰਘ ਉਪ-ਮੰਡਲ ਇੰਜੀਨੀਅਰ ਵਿਸ਼ੇਸ਼ ਤੌਰ |ਤੇ ਹਾਜ਼ਰ ਹੋਏ ਅਤੇ ਇਸ ਮੈਚ ਵਿੱਚ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜੀਨੀਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਇੰਜ. ਹਰਜੀਤਪਾਲ ਸਿੰਘ , ਅੰਤਰਰਾਸ਼ਟਰੀ ਅੰਪਾਇਰ ਰਿਪੂ ਦਮਨ, ਭੁਪਿੰਦਰ ਸਿੰਘ,ਗੁਰਮੀਤ ਸਿੰਘ ਨੇ ਬਤੌਰ ਅੰਪਾਇਰ ਸ਼ਿਰਕਤ ਕੀਤ। ਇਸ ਮੌਕੇ ਇੰਦਰਸੈਨ ਛਤਵਾਲ, ਜਸਬੀਰ ਸਿੰਘ ਰਾਏ, ਹਰਵਿੰਦਰ ਸਿੰਘ ਸੈਣੀ, ਟੂਰਨਾਮੈਂਟ ਡਾਇਰੈਕਟਰ ਗੁਰਮੀਤ ਸਿੰਘ, ਮਨਜਿੰਦਰ ਸਿੰਘ ਆਦਿ ਮੌਜੂਦ ਸਨ।