<

p> ਅਭੀ ਰਾਣਾ, ਨੰਗਲ : ਸਮਾਜ ਸੇਵੀ ਕੰਮਾਂ 'ਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰਰੀਸ਼ਦ ਦੀ ਭਾਖੜਾ - ਨੰਗਲ ਇਕਾਈ ਦੁਆਰਾ ਮਨਾਏ ਜਾ ਰਹੇ ਸੰਸਕਿ੍ਤੀ ਪਖਵਾੜਾ ਦੇ ਤਹਿਤ ਹਿੰਦੀ ਦਿਵਸ ਮਨਾਇਆ ਗਿਆ। ਪ੍ਰਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਮਨੋਚਾ ਦੀ ਅਗਵਾਈ 'ਚ ਸਥਾਨਕ ਪੀਏਸੀਐੱਲ ਕਲੋਨੀ 'ਚ ਮਨਾਏ ਗਏ ਹਿੰਦੀ ਦਿਵਸ ਮੌਕੇ 'ਤੇ ਮੌਜੂਦ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੰੂ ਮਾਤਾ ਭਾਸ਼ਾ ਹਿੰਦੀ ਅਤੇ ਹਿੰਦੀ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਨੋਚਾ ਨੇ ਕਿਹਾ ਕਿ ਹਿੰਦੀ ਹੀ ਇਕ ਅਜਿਹੀ ਭਾਸ਼ਾ ਹੈ। ਜਿਸ ਨਾਲ ਸਾਨੰੂ ਪੂਰੀਆਂ ਦੁਨੀਆ 'ਚ ਸਨਮਾਨ ਮਿਲਦਾ ਹੈ ਤੇ ਇਸ ਭਾਸ਼ਾ ਨੇ ਹੀ ਸਾਨੰੂ ਨਵੀਂ ਪਹਿਚਾਣ ਦੁਆਈ ਹੈ। ਉਨ੍ਹਾਂ ਕਿਹਾ ਕਿ ਸਾਲ 1953 ਤੋਂ ਪੂਰੇ ਭਾਰਤ 'ਚ ਹਰ ਸਾਲ 14 ਸਤੰਬਰ ਨੰੂ ਹਿੰਦੀ ਦਿਹਾੜਾ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਪ੍ਰਰੀਸ਼ਦ ਦੀ ਪ੍ਰਧਾਨ ਅਰੂਣਾ ਵਾਲੀਆ, ਡਾ. ਅਸ਼ੋਕ ਸ਼ਰਮਾ, ਜਰਨੈਲ ਸਿੰਘ ਸੰਧੂ, ਰਾਜੀ ਛਾਬੜਾ, ਸੁਦਰਸ਼ਨ ਚੌਧਰੀ, ਕੁਲਦੀਪ ਸ਼ਰਮਾ, ਦਵਿੰਦਰ ਸ਼ਰਮਾ ਆਦਿ ਵੀ ਮੌਜੂਦ ਸਨ।