ਇੰਦਰਜੀਤ ਸਿੰਘ ਖੇੜੀ, ਬੇਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਪੱਧਰ ਦੇ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੁਜਾਫ਼ਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰ ਵਰਗ 'ਚ ਅਮਨਜੋਤ ਕੌਰ ਨੇ ਚਿੱਤਰਕਲਾ 'ਚ ਤੀਜਾ ਸਥਾਨ, ਜੂਨੀਅਰ ਵਰਗ 'ਚ ਜਸਪ੍ਰਰੀਤ ਕੌਰ ਨੇ ਕਵਿਤਾ ਉਚਾਰਨ 'ਚ ਤੀਜਾ ਸਥਾਨ, ਤਜਿੰਦਰਪਾਲ ਸਿੰਘ ਨੇ ਗੀਤ ਗਾਇਨ 'ਚ ਦੂਜਾ ਸਥਾਨ,ਹਰਕਿਰਤ ਸਿੰਘ ਨੇ ਚਿੱਤਰਕਲਾ 'ਚ ਤੀਜਾ ਸਥਾਨ, ਅਮਰਪਾਲ ਸਿੰਘ, ਹਰਨਾਮ ਸਿੰਘ, ਮਨਿੰਦਰ ਸਿੰਘ, ਮਨਪ੍ਰਰੀਤ ਸਿੰਘ, ਜਸ਼ਨਪ੍ਰਰੀਤ ਸਿੰਘ ਨੇ ਸ਼ਬਦ ਗਾਇਨ 'ਚ ਦੂਜਾ ਸਥਾਨ ਅਤੇ ਪ੍ਰਰਾਇਮਰੀ ਵਰਗ 'ਚ ਮਹਿਕਪ੍ਰਰੀਤ ਕੌਰ ਨੇ ਪੰਜਾਬੀ ਸ਼ਬਦ-ਜੋੜ 'ਚ ਪਹਿਲਾ ਸਥਾਨ ਹਾਸਲ ਕੀਤਾ। ਸੰਸਥਾ ਮੁਖੀ ਮਨਜਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਇਹ ਮੱਲਾਂ ਮਾਰੀਆਂ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।