ਗੁਰਦੀਪ ਭੱਲੜੀ, ਨੰਗਲ : ਪਿੰਡ ਜਿੰਦਵੜੀ ਦੇ ਸਾਬਕਾ ਸਰਪੰਚ ਅਤੇ ਨੰਬਰਦਾਰ ਰਾਮ ਕਿਸ਼ਨ ਅੱਜ ਭਾਜਪਾ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਪਾਰਟੀ 'ਚ ਸ਼ਾਮਿਲ ਹੋਣ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਰਾਮ ਕਿਸ਼ਨ ਦਾ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਅੰਦਰ ਬਣਦਾ ਮਾਨ ਸਤਿਕਾਰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਨੰਬਰਦਾਰ ਰਾਮ ਕਿਸ਼ਨ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਅਤੇ ਸਪੀਕਰ ਰਾਣਾ ਕੇਪੀ ਸਿੰਘ ਦੀਆਂ ਵਿਕਾਸ ਮਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਚ ਸ਼ਾਮਿਲ ਹੋਏ ਹਨ।ਇਸ ਮੌਕੇ ਉਨ੍ਹਾਂ ਭਵਿੱਖ ਵਿਚ ਕਾਂਗਰਸ ਪਾਰਟੀ ਦੀ ਚੜਦੀ ਕਲਾ ਲਈ ਕੰਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਮੇਸ਼ ਦਸਗਰਾਈਂ, ਬਲਾਕ ਕਾਂਗਰਸ ਪ੍ਰਧਾਨ ਸੰਜੈ ਸਾਹਨੀ, ਰਾਕੇਸ਼ ਨਈਅਰ, ਐਡਵੋਕੇਟ ਵਿਸ਼ਵਪਾਲ ਰਾਣਾ, ਸੁਰਿੰਦਰ ਪੰਮਾਂ, ਅਸ਼ੋਕ ਸੈਣੀ, ਉਮਾਂ ਕਾਂਤ ਸ਼ਰਮਾ, ਟੋਨੀ ਸਹਿਗਲ, ਪਿਆਰਾ ਸਿੰਘ ਜਸਵਾਲ, ਰਾਮ ਕੁਮਾਰ ਗੰਗੂਵਾਲ, ਹਰਪਾਲ ਸਿੰਘ ਭਸੀਨ, ਸ਼ਸ਼ੀ ਸੰਦਲ, ਅਨੰਦ ਪੁਰੀ, ਨਾਜਰ ਸਿੰਘ ਗੋਹਲਣੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਹਾਜ਼ਰ ਸਨ।