ਸਟਾਫ ਰਿਪੋਰਟਰ, ਰੂਪਨਗਰ : ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਿੱਥੇ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਸ ਨਾਲ ਕੋਰੋਨਾ ਮਹਾਮਾਰੀ ਨੂੰ ਵੱਧਣ ਤੋਂ ਰੋਕਿਆ ਜਾ ਸਕੇ। ਉਥੇ ਹੀ ਹੁਣ ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਰੂਪਨਗਰ ਸ਼ਹਿਰ ਨੂੰ ਸੈਨੀਟਾਈਜ਼ ਕਰਕੇ ਕੋਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਸੰਸਥਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਹੋਰ ਸਰਕਾਰੀ ਅਦਾਰਿਆ ਨੂੰ ਵੀ ਸੈਨੀਟਾਇਜ ਕਰਕੇ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਪਹਿਲਾ ਵੀ 3000 ਰਾਸ਼ਨ ਦੀਆਂ ਕਿਟਾਂ ਵੀ ਵੰਡੀਆਂ ਗਈਆਂ ਸਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕੋਵਿਡ 19 ਨੂੰ ਰੋਕਣ ਅਤੇ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ 19 ਦੇ ਸੰਕਟ ਸਮੇਂ ਜੋ ਸਮਾਜ ਸੇਵੀ ਸੰਸਥਾਵਾਂ ਅੱਗੇ ਆਕੇ ਇਸ ਮਹਾਂਮਾਰੀ 'ਤੇ ਫਤਿਹ ਹਾਸਿਲ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ, ਉਹ ਸੰਸਥਾਵਾਂ ਪ੍ਰਸੰਸਾਂ ਦੀਆ ਪਾਤਰ ਹਨ ਇਸ ਮੌਕੇ ਇਨਸਾਨੀਅਤ ਪਹਿਲਾਂ ਸੰਸਥਾ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਸੈਨੀਟਾਈਜ਼ ਕਰਨ ਦੇ ਨਾਲ ਹੀ ਜਲਦ ਮਾਸਕ ਵੀ ਲੋੜਵੰਦਾਂ ਨੂੰ ਵੰਡੇ ਜਾਣਗੇ ਇਸ ਮੌਕੇ ਅਜੇਵੀਰ ਸਿੰਘ ਲਾਲਪੁਰਾ, ਰਸ਼ਪਾਲ ਸਿੰਘ, ਸੁਰਿੰਦਰਪਾਲ ਸਿੰਘ, ਮੋਹਨ ਸਿੰਘ, ਜਸਵੀਰ, ਜੱਸਾ ਆਦਿ ਹਾਜ਼ਰ ਸਨ।