ਸਟਾਫ ਰਿਪੋਰਟਰ, ਰੂਪਨਗਰ : ਦੇਸ਼ 'ਚ ਫੈਲੇ ਕਰੋਨਾ ਕੋਵਿਡ 19 ਮਹਾਮਾਰੀ ਕਾਰਨ ਸਾਰੇ ਲੋਕਾਂ ਦਾ ਕੰਮ ਠੱਪ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਨੇ ਕੀਤਾ। ਉਨ੍ਹਾਂ ਇਸ ਸਬੰਧੀ ਫੇਸਬੁੱਕ 'ਤੇ ਲਾਈਵ ਹੋਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੰਜਾਬ ਦੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਛੋਟੇ ਦੁਕਾਨਦਾਰਾਂ, ਛੋਟੇ ਉਦਯੋਗਪਤੀਆਂ, ਮਜ਼ਦੂਰ ਕਿਰਤੀ ਕਾਮਿਆਂ ਅਤੇ ਕਿਸਾਨਾਂ ਨੂੰ ਅੱਜ ਆਪਣੇ ਬੱਚੇ ਪਾਲਣ ਦਾ ਫਿਕਰ ਪਿਆ ਹੋਇਆ ਹੈ ਅਤੇ ਮੋਦੀ ਤੋਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਹਰ ਮਹੀਨੇ 10,000 ਰੁਪਏ ਆਉਣ ਵਾਲੇ 6 ਮਹੀਨਿਆਂ ਤਕ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਸਾਡੇ ਵਿਦਿਆਰਥੀ ਦੇਸ਼ ਵਿਦੇਸ਼ 'ਚ ਪੜ੍ਹਦੇ ਹਨ ਅਤੇ ਸਾਡੇ ਮਜ਼ਦੂਰ ਕਿਰਤੀ ਕਾਮੇ ਆਪਣੇ-ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੇਂਦਰ ਸਰਕਾਰ ਆਪਣੇ ਖਰਚੇ 'ਤੇ ਪਹੁੰਚਾਉਣ ਦਾ ਕੰਮ ਕਰੇ। ਉਨ੍ਹਾਂ ਮੋਦੀ ਸਰਕਾਰ ਤੋਂ ਇਹ ਮੰਗ ਕੀਤੀ ਕਿ ਜੋ ਮਨਰੇਗਾ ਸਕੀਮ ਤਹਿਤ ਕਿਰਤੀਆਂ ਨੂੰ 100 ਦਿਨਾਂ ਦਾ ਕੰਮ ਮਿਲਦਾ ਹੈ, ਉਸ ਨੂੰ ਵਧਾ ਕੇ 200 ਦਿਨ ਕੀਤਾ ਜਾਵੇ।