ਸਟਾਫ ਰਿਪੋਰਟਰ, ਰੂਪਨਗਰ : ਐੱਨਐੱਸਕਿਉਐੱਫ ਦੇ ਅਧੀਨ ਹੈਲਥ ਕੇਅਰ ਦੇ ਵਿਸ਼ੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੋਵਾਲ ਬੇਟ ਦੇ ਵਿਦਿਆਰਥੀਆਂ ਨੂੰ ਪਰਮਾਰ ਹਸਪਤਾਲ ਰੋਪੜ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਹੈਲਥ ਕੇਅਰ ਦੇ ਵਿਸ਼ੇ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਕਾਫੀ ਜਾਣਕਾਰੀ ਮਿਲੀ। ਇਸ ਮੌਕੇ ਪਰਮਾਰ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਆਰਐੱਸ ਪਰਮਾਰ ਆਦਿ ਮੌਜੂਦ ਸਨ।