ਪੱਤਰ ਪੇ੍ਰਕ,ਰੂਪਨਗਰ : ਸਿਵਲ ਸਰਜਨ ਕਮ ਵਾਈਸ ਚੇਅਰਮੈਨ ਜ਼ਿਲ੍ਹਾ ਹੈਲਥ ਸੁਸਾਇਟੀ ਡਾ.ਐੱਚਐਨ ਸ਼ਰਮਾ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰਰੋਗਰਾਮ ਅਧੀਨ ਸਿਵਲ ਹਸਪਤਾਲ ਵਿਖੇ ਗੌਰਮਿੰਟ ਇੰਸਟੀਚਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸ ਰੂਪਨਗਰ ਦੀਆਂ ਵਿਦਿਆਥਾਰਣਾਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕੁਸ਼ਟ ਰੋਗ ਜਾਗਰੂਕਤਾ ਰੈਲੀ ਕੱਢੀ ਗਈ।

ਰੈਲੀ ਸ਼ਹਿਰ ਦੇ ਵੱਖਵੱਖ ਹਿੱਸਿਆਂ ਤੋਂ ਹੰੁਦੀ ਹੋਈ ਸਿਵਲ ਹਸਪਤਾਲ ਵਿਖੇ ਆ ਕੇ ਖ਼ਤਮ ਕੀਤੀ ਗਈ । ਇਸ ਮੌਕੇ ਸਵਲ ਸਰਜਨ ਡਾ.ਸ਼ਰਮਾ ਨੇ ਕੁਸ਼ਟ ਰੋਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੁਸ਼ਟ ਰੋਗ ਮਾਈਕੋਬੈਕਟੀਰੀਅਮ ਲੈਪਰਾ ਨਾਂ ਦੇ ਜੀਵਾਣੂ ਰਾਹੀਂ ਇਕ ਮਰੀਜ਼ ਤੋਂ ਦੂਜੇ ਮਰੀਜ਼ 'ਚ ਫੈਲਦਾ ਹੈ। ਪੁਰਾਣੀਆਂ ਧਾਰਨਾਵਾਂ ਦਾ ਖੰਡਨ ਕਰਦਿਆਂ ਡਾ. ਕਮਲਦੀਪ ਨੇ ਦੱਸਿਆ ਕਿ ਇਹ ਰੋਗ ਸਭ ਤੋਂ ਘੱਟ ਫੈਲਣ ਵਾਲਾ ਰੋਗ ਹੈ ਅਤੇ ਕਿਸੇ ਪਾਪ ਦਾ ਫਲ ਨਹੀਂ ਹੈ। ਐੱਮਡੀਟੀ ਰਾਹੀਂ ਇਸ ਬਿਮਾਰੀ ਦਾ ਇਲਾਜ਼ 100 ਫ਼ੀਸਦੀ ਹੋ ਜਾਂਦਾ ਹੈ। ਇਸ ਰੋਗ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਹੁੰਦਾ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੇਨੂੰ ਭਾਟੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਗਦੀਪ ਗਿੱਲ, ਡਾ. ਤਰਸੇਮ ਸਿੰਘ ਐੱਸ.ਐੱਮ.ਓ., ਡਾ. ਲਵਲੀਨ ਕੋਰ ਸਰਜਨ, ਡਾ. ਨੀਰਜ ਜੈਨ, ਮਾਸ ਮੀਡੀਆ ਅਫ਼ਸਰ ਸੰਤੋਸ਼ ਕੁਮਾਰੀ, ਡਿਪਟੀ ਮਾਸ ਮੀਡੀਆ ਅਫਸਰ ਰਾਜ ਰਾਣੀ, ਸੁਖਜੀਤ ਕੰਬੋਜ, ਪਰਮਜੀਤ ਕੌਰ ਆਦਿ ਮੌਜੂਦ ਸਨ।