ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਹਿ ਨੂੰ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਵੱਲੋਂ ਸੇਵਾਵਾਂ ਨਿਭਾ ਰਹੇ ਕੋਰੋਨਾ ਯੋਧਿਆਂ ਦੀ ਸੁਰੱਖਿਆ ਲਈ ਨਿੱਜੀ ਸੰਸਥਾਵਾਂ ਤੇ ਦਾਨੀ ਸੱਜਣ ਆਪਣਾ ਯੋਗਦਾਨ ਪਾ ਰਹੇ ਹਨ। ਇਸ ਹੀ ਭਾਵਨਾ ਨਾਲ ਅੱਜ ਪੀਐਚਸੀ ਕੀਰਤਪੁਰ ਸਾਹਿਬ ਵਿੱਖੇ ਤਾਇਨਾਤ ਸੇਵਾਵਾ ਨਿਭਾ ਰਹੇ ਸਿਹਤ ਕਾਮਿਆ ਲਈ ਨੈਨਾ ਹਸਪਤਾਲ ਢੇਰ ਦੇ ਡਾ.ਅੱਛਰ ਸ਼ਰਮਾ ਵੱਲੋਂ ਜ਼ਰੂਰੀ ਵਸਤਾਂ ਜਿਂਵੇ ਕਿ ਸੈਨੀਟਾਈਜ਼ਰ, ਗਲਵਜ਼ ਤੇ ਮਾਸਕ ਦਿੱਤੇ ਗਏ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਨੇ ਕਿਹਾ ਕਿ ਇਸ ਵਕਤ ਇਹ ਲੜਾਈ ਕੇਵਲ ਸਰਕਾਰ ਦੀ ਨਾ ਹੋ ਕੇ ਬਲਕਿ ਹਰ ਜਿੰਮੇਵਾਰ ਨਾਗਰਿਕ ਦੀ ਹੈ। ਕੋਰੋਨਾ ਬੀਮਾਰੀ ਪੂਰੇ ਵਿਸ਼ਵ ਵਿੱਚ ਆਪਣਾ ਪ੍ਰਕੋਪ ਦਿੱਖਾ ਚੱਕੀ ਹੈ ਅਤੇ ਪੰਜਾਬ ਸੂਬੇ ਵਿੱਚ ਵੀ ਦਸਤਕ ਦੇ ਚੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਦੇ ਖਤਰੇ ਨੂੰ ਠੱਲ ਪਾਉਣੀ ਜ਼ਰੂਰੀ ਹੈਕੋਰੋਨਾ ਖਿਲਾਫ ਲੜ ਰਹੇ ਸਿਹਤ ਸਿਪਾਹੀਆਂ ਲਈ ਜ਼ਰੂਰੀ ਵਸਤਾਂ ਦੀ ਬਹੁਤ ਜ਼ਰੂਰਤ ਹਰ ਸਮੇਂ ਰਹਿੰਦੀ ਹੈ । ਇਨ੍ਹਾਂ ਜ਼ਰੂਰਤਾਂ ਨੂੰ ਦੇਖਦੇ ਹੋਏ ਦਾਨੀ ਸੱਜਣ ਸਿਹਤ ਵਿਭਾਗ ਦੀ ਮਦਦ ਲਈ ਸਾਹਮਣੇ ਆ ਰਹੇ ਹਨ । ਇਸ ਹੀ ਮਕਸਦ ਅਧੀਨ ਅੱਜ ਕੀਰਤਪੁਰ ਸਾਹਿਬ ਪਹੁੰਚੇ ਡਾ. ਅੱਛਰ ਸ਼ਰਮਾ ਵਲੋਂ ਨੈਨਾ ਹਸਪਤਾਲ ਨੇ ਅੱਜ ਸਿਹਤ ਕਾਮਿਆ, ਘਰ-ਘਰ ਸਰਵੇ ਕਰ ਰਹੀਆਂ ਆਸ਼ਾ ਵਰਕਰਾਂ ਲਈ ਸਮਾਨ ਕੀਰਤਪੁਰ ਹਸਪਤਾਲ ਦੇ ਸਪੁਰਦ ਕੀਤਾ ਡਾ. ਅੱਛਰ ਸ਼ਰਮਾ ਵੱਲੋ ਵੀ ਕੋਰੋਨਾ ਵਿਰੁੱਧ ਕੰਮ ਕਰ ਰਹੇ ਸਿਹਤ ਸਿਪਾਹੀਆ ਦਾ ਧੰਨਵਾਦ ਕੀਤਾ ਅਤੇ ਸਰਕਾਰ ਵੱਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਪ੍ਰਰਾਥਨਾ ਕੀਤੀ ਇਸ ਮੌਕੇ ਹੇਮੰਤ ਕੁਮਾਰ, ਸਿੰਕਦਰ ਸਿੰਘ, ਸੁਖਦੀਪ ਸਿੰਘ, ਤਰਸੇਮ ਕੌਰ, ਰਮਨਦੀਪ ਕੌਰ, ਲਵਪ੍ਰਰੀਤ ਕੌਰ ਮੌਜੂਦ ਸਨ।