ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਭਾਵੇਂ ਕਿ ਸਾਰੇ ਜਾਣਦੇ ਹਨ ਕਿ ਤੰਦਰੁਸਤੀ ਭਰੀ ਜ਼ਿੰਦਗੀ ਲਈ ਸੈਰ, ਦੌੜ, ਕਸਰਤ ਆਦਿ ਬਹੁਤ ਜ਼ਰੂਰੀ ਹਨ ਪਰ ਫਿਰ ਵੀ ਬਹੁ ਗਿਣਤੀ ਲੋਕ ਇਸ ਦੀ ਰੋਜ਼ਾਨਾ ਦੀ ਰੁਟੀਨ ਨਹੀਂ ਬਣਾ ਪਾਉਂਦੇ। ਅਜਿਹੇ ਲੋਕਾਂ ਲਈ ਵਰਦਾਨ ਸਾਬਤ ਹੋਈ ਗੁਰੂ ਨਗਰੀ 'ਚ ਹੋਈ ਹਾਫ ਮੈਰਾਥਨ।

'ਦ ਗਲੋਬਲ ਪੈਡਲਰਜ਼ ਸੋਸ਼ਲ ਵੈੱਲਫੇਅਰ ਕਲੱਬ' ਸ਼ੀ੍ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਉਪਰਾਲੇ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੀ ਸਤਲੁਜ ਹਾਫ ਮੈਰਾਥਨ ਕਰਵਾਈ ਗਈ। ਜਿਸ 'ਚ ਨੌਜਵਾਨਾਂ ਦੇ ਨਾਲ, ਬੱਚਿਆਂ, ਬਜ਼ੁਰਗਾਂ ਤੇ ਲੜਕੀਆਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।

ਸਵੇਰ ਵੇਲੇ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਈ ਮੈਰਾਥਨ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ। ਜਿਸ 'ਚ 21 ਕਿਲੋਮੀਟਰ ਦੀ ਅਰੰਭਤਾ ਸਵੇਰੇ 6 ਵਜੇ, 10 ਕਿਲੋਮੀਟਰ ਦੀ ਸਵੇਰੇ 6.15 ਵਜੇ, 5 ਕਿੱਲੋਮੀਟਰ ਦੀ ਦੌੜ 6.30 ਵਜੇ ਅਤੇ 3 ਕਿੱਲੋਮੀਟਰ ਦੀ ਦੌੜ 6:45 ਤੇ ਆਰੰਭ ਕੀਤੀ ਗਈ, ਜਿਸਨੂੰ ਐੱਸਡੀਐੱਮ ਕਨੂ ਗਰਗ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੈਰਾਥਨ 'ਚ ਜਿੱਥੇ ਦਿੱਲੀ, ਜੰਮੂ, ਲੁਧਿਆਣਾ, ਚੰਡੀਗੜ੍ਹ ਤੋਂ ਦੌੜਾਕ ਪਹੰੁਚੇ ਸਨ, ਉੱਥੇ ਸ਼ਹਿਰ ਵਾਸੀਆਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੈਰਾਥਨ 'ਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ। ਇਸ ਬਾਰੇ ਗੱਲ ਕਰਦਿਆਂ ਕਲੱਬ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਮਨੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਯਾਦ 'ਚ ਸੰਗਤ ਵੱਲੋਂ ਜਿੱਥੇ ਵੱਡੇ ਪੱਧਰ 'ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਨਗਰ ਕੀਰਤਨ ਤੇ ਹੋਰ ਸਮਾਗਮ ਵੀ ਕੀਤੇ ਜਾ ਰਹੇ ਹਨ, ਉਥੇ ਕਲੱਬ ਵਲੋਂ ਹਾਫ ਮੈਰਾਥਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰੇ ਸ਼ਹਿਰ ਵਾਸੀਆਂ, ਆਸ ਪਾਸ ਦੇ ਪਿੰਡਾਂ ਸਮੇਤ ਸਮੂਹ ਵਰਗਾਂ ਨੇ ਬਹੁਤ ਉਤਸ਼ਾਹ ਭਰਿਆ ਸਾਥ ਦਿੱਤਾ ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ।

ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ ਅਤੇ ਮੈਰਾਥਨ 'ਚ ਭਾਗ ਲੈਣ ਵਾਲੇ ਦੌੜਾਕਾਂ ਨੂੰ ਸ਼ੁੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪਿ੍ਰੰਸੀਪਲ ਜਸਵੀਰ ਸਿੰਘ, ਉੱਘੇ ਦੌੜਾਕ ਮਲਕੀਤ ਸਿੰਘ ਗਰੇਵਾਲ, ਅਮਰ ਸਿੰਘ ਚੌਹਾਨ, ਡਾ.ਪਲਵਿੰਦਰਜੀਤ ਸਿੰਘ ਕੰਗ, ਡਾ.ਭਰਤ ਜਸਵਾਲ, ਸੁਰਿੰਦਰਪਾਲ ਸਿੰਘ, ਡਾ. ਜੇ ਐਸ ਕੈਹਲ, ਅਰੁਣਜੀਤ ਸਿੰਘ, ਪ੍ਰਰੋ. ਸੰਦੀਪ ਕੁਮਾਰ, ਸੰਦੀਪ ਸਿੰਘ ਕਲੋਤਾ,ਜਥੇਦਾਰ ਸੰਤੋਖ ਸਿੰਘ, ਪੁਨੀਤ ਸਿੰਘ ਰੰਧਾਵਾ, ਹਰਜੀਤ ਸਿੰਘ ਕੋਹਲੀ, ਡਾ. ਮਨੌਜ ਕੌਸ਼ਲ, ਸਚਿਨ ਕੌਸ਼ਲ, ਗੁਰਸੇਵਕ ਸਿੰਘ, ਮਨਪ੍ਰਰੀਤ ਸਿੰਘ, ਦਿਲਸ਼ੇਰਬੀਰ ਸਿੰਘ, ਮਹਿੰਦਰਮੋਹਨ ਸਿੰਘ, ਗੁਰਪ੍ਰਰੀਤ ਸਿੰਘ, ਜਗਜੀਤ ਸਿੰਘ ਕੰਧੌਲਾ, ਅਮਰਦੀਪ ਸਿੰਘ, ਹਰਸਿਮਰਨ ਸਿੰਘ, ਨਵੀਨ ਪੁਰੀ, ਪ੍ਰਸ਼ਾਂਤ ਵੋਹਰਾ, ਡਾ. ਸਵਿਤਾ ਕੋਹਲੀ, ਡਾ.ਸਾਰਿਕਾ ਜਸਵਾਲ, ਡਾ. ਰੀਤੂ ਕੌਸ਼ਲ, ਗਗਨਦੀਪ ਕੌਰ, ਜਸਨੀਤ ਕੌਰ, ਪ੍ਰਭਲੀਨ ਕੌਰ, ਰੁਪਿੰਦਰ ਕੌਰ ਰਾਣਾ, ਨਵਨੀਤ ਕੌਰ ਆਦਿ ਹਾਜ਼ਰ ਸਨ।