ਮਨਪ੍ਰਰੀਤ ਸਿੰਘ, ਘਨੌਲੀ : ਪਿੰਡ ਮਲਿਕਪੁਰ ਦੇ ਗੁਰਦੁਆਰਾ ਸਿੰਘ ਸਭਾ ਦੀ ਨਵੀਂ ਇਮਾਰਤ ਦੇ ਨਿਰਮਾਣ ਦਾ ਕੰਮ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਵੱਲੋਂ ਸ਼ੁਰੂ ਕਰਵਾਇਆ ਗਿਆ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਵੱਲੋਂ ਅਰਦਾਸ ਕੀਤੀ ਗਈ ਤੇ ਹੁਕਮਨਾਮਾ ਸਾਹਿਬ ਲਿਆ ਗਿਆ। ਇਸ ਤੋਂ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਦੇ ਵੱਲੋਂ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਕਿਹਾ ਕਿ ਇਸ ਮਲਿਕਪੁਰ ਦੇ ਗੁਰਦੁਆਰਾ ਸਿੰਘ ਸਭਾ ਦੀ ਨਵੀਂ ਇਮਾਰਤ ਬਹੁਤ ਹੀ ਆਲੀਸ਼ਾਨ ਅਤੇ ਵਧੀਆ ਢੰਗ ਦੇ ਨਾਲ ਬਣਾਈ ਜਾਵੇਗੀ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਪਿੰਡ ਮਲਿਕਪੁਰ ਦੀਆਂ ਸੰਗਤਾਂ ਅਤੇ ਮਲਿਕਪੁਰ ਦੇ ਨੇੜਲੀਆਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਰੀਆਂ ਸੰਗਤਾਂ ਨੇ ਇਸ ਗੁਰੂ ਘਰ ਨਵੀਂ ਬਣ ਰਹੀ ਇਮਾਰਤ ਲਈ ਤਨ, ਮਨ ਤੇ ਧਨ ਦੇ ਸੇਵਾਵਾਂ ਕਰਨੀਆਂ ਹਨ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਜਿਥੇ ਹਰ ਗੁਰ ਸਿੱਖ ਲਈ ਗੁਰਬਾਣੀ ਪੜ੍ਹਨੀ, ਕਥਾ ਕੀਰਤਨ ਸਰਵਣ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਗੁਰੂ ਘਰਾਂ ਦੀਆਂ ਸੇਵਾਵਾਂ ਕਰਨੀਆਂ ਲੰਗਰ ਦੀਆਂ ਸੇਵਾਵਾਂ ਕਰਨੀਆਂ, ਜਿਵੇਂ ਕਿ ਮਲਿਕਪੁਰ ਵਿਖੇ ਗੁਰੂ ਘਰ ਦੀ ਨਵੀਂ ਇਮਾਰਤ ਦੀ ਸੇਵਾ ਅਰੰਭ ਹੋਈ ਹੈ । ਉਸ ਦੇ ਵਿਚ ਵੀ ਸੰਗਤਾਂ ਵੱਧ ਤੋਂ ਵੱਧ ਸਮਾਂ ਕੱਢ ਕੇ ਆਪਣੀ ਹੱਥੀਂ ਸੇਵਾਵਾਂ ਕਰਨ ਅਤੇ ਆਪਣੇ ਜੀਵਨ ਨੂੰ ਸਫਲਾ ਬਣਾਉਣ। ਇਸ ਮੌਕੇ ਗੁਰਦੁਆਰਾ ਸਾਹਿਬ ਮਲਿਕਪੁਰ ਦੇ ਪ੍ਰਧਾਨ ਸਾਹਿਬ ਨੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਗਰ ਨਿਵਾਸੀਆਂ ਨੂੰ ਗੁਰੂ ਘਰ ਦੀ ਨਵੀਂ ਇਮਾਰਤ ਦੇ ਨਿਰਮਾਣ ਦੇ ਕੰਮਾਂ 'ਚ ਸੇਵਾਵਾਂ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਦੇ ਨਾਲ ਪਿੰਡ ਨਿਵਾਸੀ, ਮੋਹਤਬਰ ਸੱਜਣ ਅਤੇ ਪਿੰਡ ਦੀਆਂ ਹੋਰ ਸੰਗਤਾਂ ਹਾਜ਼ਰ ਸਨ।

ਫੋਟੋ-27ਆਰਪੀਆਰ 220 ਪੀ, 221 ਪੀ

ਗੁਰਦੁਆਰਾ ਸਾਹਿਬ ਪਿੰਡ ਮਲਿਕਪੁਰ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਲਈ ਅਰਦਾਸ ਕਰਦੇ ਹੋਏ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਅਤੇ ਨੀਂਹ ਪੱਥਰ ਰੱਖਦੇ ਹੋਏ