ਪਰਮਜੀਤ ਕੌਰ, ਚਮਕੌਰ ਸਾਹਿਬ : ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਾਉਣ ਲਈ ਸਕੂਲ ਪਿ੍ਰੰਸੀਪਲਾਂ ਅਤੇ ਸਟਾਫ ਨੇ ਨਿੱਜੀ ਸਕੂਲਾਂ ਦੇ ਬਰਾਬਰ ਪ੍ਰਚਾਰ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਪ੍ਰਚਾਰ ਮੁਹਿੰਮ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਸਕੂਲਾਂ 'ਚ ਹੋਏ ਸੁਧਾਰਾਂ, ਨਵੀਂ ਤਕਨੀਕ ਨਾਲ ਪੜ੍ਹਾਈ, ਵਧੀਆ ਨਤੀਜਿਆਂ ਕਾਰਨ ਸਰਦੇ ਪੁੱਜਦੇ ਘਰਾਂ ਵਾਲੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਲਈ ਸੋਚਣ ਲੱਗੇ ਹਨ। ਸਰਕਾਰੀ ਸਕੂਲਾਂ 'ਚ ਲਾਗੂ ਸਮਾਰਟ ਸਕੂਲ ਪ੍ਰਰਾਜੈਕਟ 'ਈ ਕੰਨਟੈਂਟ ਕਾਰਨ ਤੇ ਸਿੱਖਿਆ ਦਾਇਕ ਸਲੋਗਨਾਂ ਨਾਲ ਸਜੇ ਸਰਕਾਰੀ ਸਕੂਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ ਅਤੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੀ ਧਾਰਨਾ ਵੀ ਬਦਲਣ ਲੱਗੀ ਹੈ। ਪਿਛਲੇ ਸਾਲ ਮੈਟਿ੍ਕ ਦੀ ਮੈਰਿਟ ਲਿਸਟ 'ਚ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੀ ਹੀ ਸਰਦਾਰੀ ਰਹੀ ਹੈ। ਇਸੇ ਤਰ੍ਹਾਂ ਹੋਰ ਸਹਿ ਅਕਾਦਮਿਕ ਕਿ੍ਰਿਆਵਾਂ 'ਚ ਵੀ ਸਰਕਾਰੀ ਸਕੂਲਾਂ ਦੀਆਂ ਪ੍ਰਰਾਪਤੀਆਂ ਜ਼ਿਕਰਯੋਗ ਰਹੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਾਫਿਜ਼ਾਬਾਦ ਦੇ ਵਿਦਿਆਰਥੀ ਪਵਨਜੀਤ ਸਿੰਘ ਨੇ ਥਰਮਾਕੋਲ ਦੇ ਪ੍ਰਦੂਸ਼ਣ ਰਹਿਤ ਨਿਪਟਾਰੇ ਦਾ ਪ੍ਰਰਾਜੈਕਟ ਤਿਆਰ ਕਰਕੇ ਕੌਮੀ ਪੱਧਰ 'ਤੇ ਬੇਟ ਇਲਾਕੇ ਦਾ ਨਾਮ ਚਮਕਾਇਆ ਹੈ। ਲੁਠੇੜੀ ਦੇ ਸਰਕਰੀ ਸੀਨੀਅਰ ਸੈਕੰਡਰੀ ਸਕੂਲ 'ਚ ਚੱਲ ਰਹੇ ਵੋਕੇਸ਼ਨਲ ਅਤੇ ਆਟੋ ਮੋਬਾਈਲ ਵਿਸ਼ਿਆਂ ਦੇ ਵਿਦਿਆਰਥੀ ਸੈਨਾਂ, ਅਰਧ ਸੈਨਿਕ ਬਲਾਂ ਤੇ ਆਟੋ ਮੋਬਾਈਲ ਕੰਪਨੀਆਂ 'ਚ ਰੁਜ਼ਗਾਰ ਹਾਸਲ ਕਰ ਰਹੇ ਹਨ। ਝੱਲੀਆਂ ਕਲਾਂ ਦੇ ਸਰਕਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪੜ੍ਹਾਈ ਤੋਂ ਇਲਾਵਾ ਸ਼ੂਟਿੰਗ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਕੇ ਸਰਕਾਰੀ ਸਕੂਲਾਂ ਦਾ ਡੰਕਾ ਖੇਲ੍ਹੋ ਇੰਡੀਆ ਤੋਂ ਲੈ ਕੇ ਏਸ਼ੀਆਈ ਪੱਧਰ ਤਕ ਵਜਾ ਚੁੱਕੇ ਹਨ। ਇਨ੍ਹਾਂ ਸਾਰੀਆਂ ਪ੍ਰਰਾਪਤੀਆਂ ਨੂੰ ਲੈ ਕੇ ਸਰਕਾਰੀ ਸਕੂਲ ਪ੍ਰਰਾਸਪੈਕਟਸ, ਪੋਸਟਰਾਂ ਅਤੇ ਬੈਨਰਾਂ ਰਾਹੀਂ ਪ੍ਰਚਾਰ ਮੁਹਿੰਮ ਚਲਾ ਰਹੇ ਹਨ।