ਪਰਮਜੀਤ ਕੌਰ, ਚਮਕੌਰ ਸਾਹਿਬ

ਕੈਟਾਗਰੀਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਵੱਲੋਂ ਜਨਰਲ ਕੈਟਾਗਰੀ ਭਲਾਈ ਕਮਿਸ਼ਨ ਅਤੇ ਜਨਰਲ ਕੈਟਾਗਰੀ ਬਣਾਉਣ ਲਈ ਜਰਨਲ ਵਰਗ ਦੇ ਲੋਕਾਂ ਵੱਲੋਂ ਚੱਲ ਰਹੀ ਰਹੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਅੱਜ ਭੁੱਖ ਹੜਤਾਲ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਟਾਂਡਾ ਤੋਂ ਜਨਰਲ ਵਰਗ ਦੇ ਨੁਮਾਇੰਦੇ ਇੰਦਰਜੀਤ ਸਿੰਘ ਜਾਜਾ, ਨਰੰਜਣ ਸਿੰਘ, ਬਿਕਰਮ ਸਿੰਘ, ਦਲਜੀਤ ਸਿੰਘ ਅਤੇ ਅਰਵਿੰਦਰਜੀਤ ਸਿੰਘ ਬੈਠੇ। ਭੁੱਖ ਹੜਤਾਲ 'ਤੇ ਬੈਠਣ ਸਮੇਂ ਇਨ੍ਹਾਂ ਦਾ ਸਨਮਾਨ ਫੈੱਡਰੇਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਹਾਰ ਪਾ ਕੇ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਡਾ ਸੰਘਰਸ਼ ਹੱਕਾਂ ਦੀ ਪ੍ਰਰਾਪਤ ਤਕ ਜਾਰੀ ਰਹੇਗਾ ਅਤੇ ਜਨਰਲ ਵਰਗ ਦੇ ਲੋਕ ਹੁਣ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਹਨ ਅਤੇ ਲਗਪਗ ਹਲਕੇ ਤੇ ਜ਼ਿਲ੍ਹੇ ਵਿਚ ਲੋਕ ਫੈੱਡਰੇਸ਼ਨ ਦੇ ਚੱਲ ਰਹੇ ਸੰਘਰਸ਼ ਵਿਚ ਸਾਥ ਦੇ ਰਹੇ ਹਨ ਅਤੇ ਲੋਕ ਇਸ ਲਈ ਵੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਇਸ ਦੇ ਖਮਿਆਜ਼ੇ ਭੁਗਤਣੇ ਪੈਣਗੇ।