ਗੁਰਦੀਪ ਭੱੱਲੜੀ, ਨੰਗਲ: ਸਥਾਨਕ ਸ਼ਿਵਾਲਿਕ ਐਵੇਨਿਉ ਫੇਜ 1 ਬੀ ਵਿਖੇ ਸਥਿਤ ਸ੍ਰੀ ਸ਼ਿਵ ਸਕਤੀ ਮੰਦਰ ਵਿਖੇ ਗਣਪਤੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਸ਼ਿਵਾਲਿਕ ਐਵੇਨਿਊ ਤੋਂ ਬਿਭੌਰ ਸਾਹਿਬ ਘਾਟ ਤੱਕ ਗਣਪਤੀ ਵਿਸਰਜ਼ਨ ਲਈ, ਵੱਡੀ ਗਿਣਤੀ ਚ ਸਰਧਾਲੂਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਸਮੂਹ ਭਗਤ ਜਨਾ ਵਲੋਂ ਗਣਪਤੀ ਬੱਪਾ ਮੌਰੀਆ ਦੇ ਅਕਾਸ਼ ਗੰੁਜਾਊ ਜੈਕਾਰੇ ਲਾ ਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।ਸ਼ਿਵਾਲਿਕ ਯੂਥ ਕਲੱਬ ਦੇ ਪ੍ਰਧਾਨ ਸੌਰਭ ਗੁਪਤਾ, ਸ਼ਿਵਾਲਿਕ ਰੈਜੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਸਡੀ ਸੈਣੀ ਤੇ ਸੈਕਟਰ 2 ਵਪਾਰ ਮੰਡਲ ਦੇ ਮੁਖੀ ਅਨੰਦ ਪੁਰੀ ਨੇ ਰਸਤੇ 'ਚ ਕਈ ਥਾਵਾਂ 'ਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਤੇ ਪ੍ਰਸਾਦ ਵੰਡਿਆ। ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਪੀਸੀ ਕੱਕੜ ਨੇ ਦੱਸਿਆ ਕਿ ਇਸ ਵਾਰ ਮਹਿਲਾ ਸੰਕੀਰਤਨ ਮੰਡਲੀ ਵਲੋਂ ਗਣਪਤੀ ਮਹਾ ਉਤਸਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕੌਂਸਲਰ ਦੀਪਕ ਨੰਦਾ ਨੇ ਦੱਸਿਆਂ ਕਿ ਇਸ ਵਾਰ ਭਗਤ ਜਨ 'ਚ ਗਣਪਤੀ ਉਤਸ਼ਵ ਲਈ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆਂ ਹੈ।ਇਸ ਮੌਕੇ ਆਰ ਐੱਨ ਸ਼ਰਮਾ, ਜੇ ਕੇ ਵਰਮਾ, ਐੱਸ ਕੇ ਬਾਲੀ, ਜੇ ਕੇ ਦੱਤਾ, ਮਦਨ ਗੋਪਾਲ, ਐੱਮਐੱਸ ਜਸਵਾਲ, ਬਸੰਤ ਸ਼ਰਮਾ, ਆਰ ਐੱਸ ਰਾਣਾ, ਜਗਦੀਸ਼ ਚੰਦਰ, ਸੀਐੱਲ ਕਪਿਲ, ਸਰਦਾਰੀ ਲਾਲ, ਚਿਤਰੰਜਨ ਸ਼ਰਮਾ, ਵਿਪਨ ਕੋੜਾ, ਅਸ਼ੋਕ ਧੀਮਾਨ, ਐੱਸਡੀ ਸੈਣੀ, ਵੀ ਕੇ ਦੁਵੇਦੀ, ਪੀਐੱਸ ਸੈਣੀ, ਗਿਆਨ ਜਸਵਾਲ, ਦਰਸ਼ਨਾ ਦੱਤਾ, ਪੂਨਮ ਰਾਣੀ, ਸ਼ਸ਼ੀ ਬਾਲੀ, ਸੁਨੀਤਾ ਰਾਣਾ, ਪੂਨਮ ਜਸਵਾਨੀ, ਵੰਦਨਾ ਮਹਿਤਾ, ਸੁਰੇਖਾ ਰਾਣਾ, ਸ਼ਕੁਨ, ਚੰਦਨ ਬਾਲਾ, ਨੀਰੂ ਨਾਗਪਾਲ, ਆਰਤੀ, ਨੀਤੂ ਆਦਿ ਹਾਜ਼ਰ ਸਨ।